29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਿੰਘ, ਮੱਲੀ ਤੇ ਮਲਿਕ ਖ਼ਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰ ਬਣੇ <br/>

ਅਜੀਤ ਡੈਸਕ 01-05-2026
ਐਬਟਸਫੋਰਡ, 30 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਸੰਨ 1986 ਵਿਚ ਹੋਂਦ ਵਿਚ ਆਈ ਸਿੱਖਾਂ ਦੀ ਪਹਿਲੀ ਤੇ ਇੱਕੋ ਇਕ ਬੈਂਕ ਖ਼ਾਲਸਾ ਕਰੈਡਿਟ ਯੂਨੀਅਨ ਦੇ 3 ਡਾਇਰੈਕਟਰਾਂ ਦੀ ਹੋਈ ਚੋਣ ਵਿਚ ਅਰਸ਼ਦੀਪ ਸਿੰਘ, ਜਸਪਿੰਦਰ ਸਿੰਘ ਮੱਲੀ ਤੇ ਜਪਨਾਮ ਸਿੰਘ ਮਲਿਕ ਬੈਂਕ ਦੇ ਡਾਇਰੈਕਟਰ ਚੁਣੇ ਗਏ ਹਨ | ਵੈਨਕੂਵਰ, ਵਿਕਟੋਰੀਆ, ਸਰੀ ਤੇ ਐਬਟਸਫੋਰਡ ਸਥਿਤ ਬੈਂਕ ਦੀਆਂ ਬਰਾਂਚਾਂ 'ਚ ਵੋਟਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਈਆਂ | ਇਨ੍ਹਾਂ ਚੋਣਾਂ ਵਿਚ ਕੁੱਲ 4 ਉਮੀਦਵਾਰ ਬੈਂਕ ਦਾ ਡਾਇਰੈਕਟਰ ਬਣਨ ਵਾਸਤੇ ਆਪਣੀ ਕਿਸਮਤ ਅਜਮਾ ਰਹੇ ਸਨ ਤੇ ਹਰ ਮੈਂਬਰ ਚੋਣ ਮੈਦਾਨ ਵਿਚ ਨਿੱਤਰੇ 4 ਉਮੀਦਵਾਰਾਂ 'ਚੋਂ 3 ਨੂੰ ਵੋਟ ਪਾ ਸਕਦਾ ਸੀ | ਐਲਾਨੇ ਨਤੀਜੇ ਅਨੁਸਾਰ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਸਿੱਖੀ ਅਵੇਅਰਨੈੱਸ ਫਾਊਾਡੇਸ਼ਨ ਦੇ ਬੋਰਡ ਡਾਇਰੈਕਟਰ ਰਹੇ ਉੱਘੇ ਸਮਾਜ ਸੇਵੀ ਨੌਜਵਾਨ ਅਰਸ਼ਦੀਪ ਸਿੰਘ 1059 ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੰਸਥਾਪਕ ਮੈਂਬਰ ਜਸਪਿੰਦਰ ਸਿੰਘ ਮੱਲੀ 1054 ਅਤੇ ਕੈਨੇਡਾ ਦੇ ਮਰਹੂਮ ਸਿੱਖ ਨੇਤਾ ਰਿਪੁਦਮਨ ਸਿੰਘ ਮਲਿਕ ਦਾ ਫਰਜ਼ੰਟ ਤੇ ਖ਼ਾਲਸਾ ਸਕੂਲ ਫਰੇਜ਼ਰ ਵੈਲੀ ਦਾ ਪਿ੍ੰਸੀਪਲ ਜਪਨਾਮ ਸਿੰਘ ਮਲਿਕ 1033 ਵੋਟਾਂ ਲੈ ਕੇ 6 ਸਾਲ ਵਾਸਤੇ ਖ਼ਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰ ਚੁਣੇ ਗਏ, ਜਦਕਿ ਹਰਪ੍ਰੀਤ ਸਿੰਘ ਮਿਨਹਾਸ ਚੋਣ ਹਾਰ ਗਏ ਤੇ ਉਨ੍ਹਾਂ ਨੂੰ ਕੁੱਲ 94 ਵੋਟਾਂ ਮਿਲੀਆਂ |

ਪਿਛਲੀ ਖ਼ਬਰ ਅਮਰੀਕਾ ਨੇ ਭਾਰਤ ਨੂੰ 1.4 ਕਰੋੜ ਡਾਲਰ ਦੀ ਕੀਮਤ ਵਾਲੀਆਂ ਪੁਰਾਤਨ ਵਸਤੂਆਂ ਮੋੜੀਆਂ <br/> ਅਗਲੀ ਖ਼ਬਰ ਮਮਦਾਨੀ ਦੇ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦੇਣ ਦੇ ਦਿੱਤੇ ਬਿਆਨ ਦਾ ਲਾਹੌਰ ਦਰਬਾਰ ਨਾਲ ਸੰਬੰਧਿਤ ਪਰਿਵਾਰਾਂ ਵਲੋਂ ਸਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।