26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦੁਨੀਆ ਭਰ ਦੇ ਮੁਲਕ ਏ.ਆਈ. ਰੋਬੋਟ ਦੇ ਸਹਾਰੇ ਵੱਲ ਵਧਣ ਲੱਗੇ <br/>

ਅਜੀਤ ਡੈਸਕ 01-05-2026
ਵੀਰਪਾਲ ਸਿੰਘ
ਬਠਿੰਡਾ, 30 ਅਪ੍ਰੈਲ-ਦੁਨੀਆਂ 'ਚ ਤਰੱਕੀ ਵੱਲ ਤੇਜ਼ ਰਫ਼ਤਾਰ ਨਾਲ ਵੱਧ ਰਹੇ ਪ੍ਰਮੁੱਖ ਦੇਸ਼ ਡਾਰਕ ਫ਼ੈਕਟਰੀ ਵੱਲ ਆਪਣਾ ਰੁਝਾਣ ਵਧਾਉਣ ਲੱਗੇ ਹਨ | ਹਰ ਖੇਤਰ 'ਚ ਮੈਨੂੰਫੈਕਚਰ ਕਰਨ ਵਾਲੇ ਕਾਰਖ਼ਾਨਿਆਂ ਵਿਚ ਹੁਣ ਇਨਸਾਨਾਂ ਦੀ ਥਾਂ ਰੋਬੋਟ ਕੰਮ ਸੰਭਾਲ ਰਹੇ ਹਨ | ਤਰੱਕੀ ਵੱਲ ਵੱਧ ਰਹੇ ਮੁਲਕਾਂ ਵਿਚ ਅੱਜ ਤੱਕ 7 ਕਰੋੜ ਤੋਂ ਵੱਧ ਕਾਮਿਆਂ ਦਾ ਕੰਮ ਰੋਬੋਟ ਨੇ ਸੰਭਾਲ ਲਿਆ ਹੈ, ਜਿਸ ਨਾਲ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ 7 ਕਰੋੜ ਕਰਮਚਾਰੀ ਬੇਰੁਜ਼ਗਾਰ ਹੋ ਚੁੱਕੇ ਹਨ | ਇਸ ਮਾਮਲੇ ਵਿਚ ਚੀਨ ਦੁਨੀਆਂ ਭਰ 'ਚ ਮੋਹਰਲੀ ਕਤਾਰ ਵਿਚ ਸ਼ਾਮਿਲ ਹੈ | ਚੀਨ ਵਿਚ ਕਾਰਾਂ ਬਣਾਉਣ ਅਤੇ ਮੋਬਾਈਲ ਫ਼ੋਨ ਬਣਾਉਣ ਵਾਲੀਆਂ ਡਾਰਕ ਫ਼ੈਕਟਰੀਆਂ ਦੇ ਕੰਮਾਂ ਕਾਰਾਂ 'ਤੇ ਰੋਬੋਟ ਵਲੋਂ ਕਬਜ਼ਾ ਕਰ ਲਿਆ ਗਿਆ ਹੈ | ਚੀਨ 'ਚ ਬਗੈਰ ਇਨਸਾਨਾਂ ਤੋਂ ਕੰਮ ਮੈਨੂੰਫੈਕਚਰ ਕਰਨ ਵਾਲੀਆਂ ਡਾਰਕ ਫ਼ੈਕਟਰੀ ਹਰ ਇਕ ਸੈਕਿੰਡ ਵਿਚ 1 ਮੋਬਾਈਲ ਫ਼ੋਨ ਤਿਆਰ ਕਰ ਰਹੀਆਂ ਹਨ | ਇਸ ਤਰ੍ਹਾਂ ਕਾਰਾਂ ਦੀ ਮੈਨੂੰਫੈਕਚਰਿੰਗ ਕਰਨ ਵਾਲੇ ਕਾਰਖ਼ਾਨੇ ਵੀ ਡਾਰਕ ਫ਼ੈਕਟਰੀ ਵਿਚ ਤਬਦੀਲ ਹੋ ਚੁੱਕੇ ਹਨ | ਬਗੈਰ ਬਿਜਲੀ ਹਨੇਰੇ ਵਿਚ ਚੀਨ ਦੀ ਡਾਰਕ ਫ਼ੈਕਟਰੀ ਵਿਚ ਏ. ਆਈ. ਰੋਬੋਟ ਵਲੋਂ ਕਾਰਾਂ ਦੇ ਨਵੇਂ ਮਾਡਲ ਤਿਆਰ ਕੀਤੇ ਜਾ ਰਹੇ ਹਨ | ਇਸ ਨਾਲ ਚੀਨ ਵਿਚ 3 ਕਰੋੜ ਕਾਮੇ ਬੇਰੁਜ਼ਗਾਰ ਹੋ ਚੁੱਕੇ ਹਨ | ਸਾਲ 2013 ਵਿਚ ਚੀਨ ਵਿਚ ਮੈਨੂੰਫੈਕਚਰਿੰਗ ਸੈਕਟਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 11.5 ਕਰੋੜ ਸੀ, ਹੁਣ ਇਹ ਗਿਣਤੀ ਘੱਟਕੇ 8.5 ਕਰੋੜ ਰਹਿ ਗਈ ਹੈ | ਚੀਨ ਵਲੋਂ 2014 ਤੋਂ 2017 ਦੇ ਵਿਚਕਾਰ ਇਹ ਐਡਵਾਂਸ ਟੈਕਨਾਲੋਜੀ ਵਾਲੀਆਂ 274 ਕੰਪਨੀਆਂ ਖ਼ਰੀਦ ਲਈਆਂ ਸਨ | ਅਮਰੀਕਾ ਇਸ ਮਾਮਲੇ ਵਿਚ ਚੀਨ ਨਾਲੋਂ ਪਛੜ ਚੁੱਕਾ ਹੈ | ਦੁਨੀਆਂ ਭਰ 'ਚ ਤਰੱਕੀ ਪਸੰਦ ਦੇਸ਼ ਹੁਣ ਏ. ਆਈ. ਰੋਬੋਟਜ਼ ਦੀ ਨਿਰਭਰਤਾ ਵਧਾ ਰਹੇ ਹਨ | ਐਡਵਾਂਸ ਹੋ ਰਹੀ ਦੁਨੀਆਂ ਵਿਚ ਇਨਸਾਨ ਦੀ ਕਦਰ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ | ਹਰ ਮੁਲਕ ਹੁਣ ਏ. ਆਈ. ਟੈਕਨਾਲੋਜੀ ਵੱਲ ਵੱਧ ਰਿਹਾ ਹੈ, ਜਿਸ ਨਾਲ ਦੁਨੀਆਂ ਭਰ 'ਚ ਬੇਰੁਜ਼ਗਾਰੀ ਦਰ ਦਿਨ-ਬ-ਦਿਨ ਵੱਧ ਰਹੀ ਹੈ | ਦੱਸਣਯੋਗ ਹੈ ਕਿ ਏ.ਆਈ. ਰੋਬੋਟਜ਼ ਹਨੇਰੇ ਵਿਚ ਲਗਾਤਾਰ ਕੰਮ ਕਰ ਸਕਦੇ ਹਨ, ਜਿਸ ਨਾਲ ਡਾਰਕ ਫ਼ੈਕਟਰੀ ਵਿਚ ਬਿਨ੍ਹਾਂ ਰੁਕੇ ਮੋਬਾਈਲ ਫ਼ੋਨ, ਗੱਡੀਆਂ, ਹਥਿਆਰਾਂ ਅਤੇ ਹਰ ਇਲੈਕਟ੍ਰੋਨਿਕ ਸਾਮਾਨ ਦੀ ਮੈਨੂਫੈਕਚਰਿੰਗ ਲਗਾਤਾਰ ਹੋ ਰਹੀ ਹੈ | ਦੁਨੀਆਂ ਭਰ ਦਾ ਹਰ ਮੁਲਕ ਇਸ ਤਕਨਾਲੋਜੀ ਵੱਲ ਵਧਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ | ਭਾਰਤ ਵਲੋਂ ਏ.ਆਈ. ਖੇਤਰ 'ਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਭਾਰਤ ਵਲੋਂ ਵਿਸਾਖਾਪਟਨਮ ਮਨਸੂਈ ਏ.ਆਈ. ਹੱਬ ਬਣਾਉਣ ਜਾ ਰਿਹਾ ਹੈ | ਇਸ ਲਈ 600 ਏਕੜ ਜ਼ਮੀਨ ਵਿਚ 1.35 ਲੱਖ ਕਰੋੜ ਦੀ ਲਾਗਤ ਨਾਲ ਦੁਨੀਆਂ ਭਰ ਲਈ ਵਿਸ਼ਾਲ ਡਾਟਾ ਹੱਬ ਬਣਾਇਆ ਜਾ ਰਿਹਾ ਹੈ | ਇਸ ਤਕਨਾਲੋਜੀ ਨਾਲ ਜਿਥੇ ਦੇਸ਼ 'ਚ ਵਿਕਾਸ ਦੀ ਰਫ਼ਤਾਰ ਵਧੇਗੀ, ਉਥੇ ਰਫ਼ਤਾਰ ਨਾਲ ਬੇਰੁਜ਼ਗਾਰੀ ਵਧੇਗੀ | ਜੋ ਦੁਨੀਆਂ ਭਰ ਦੇ ਨੌਜਵਾਨ ਵਰਗ ਲਈ ਰੁਜ਼ਗਾਰ ਨੂੰ ਲੈ ਕੇ ਖ਼ਤਰੇ ਦੀ ਘੰਟੀ ਹੈ |

ਪਿਛਲੀ ਖ਼ਬਰ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਕੋਲ ਐਲਨ ਦੀ ਹਮਲੇ ਤੋਂ ਪਹਿਲਾਂ ਲਈ ਸੈਲਫੀ 'ਚ ਦਿਸੇ ਹਥਿਆਰ <br/> ਅਗਲੀ ਖ਼ਬਰ ਐਡੀਲੇਡ 'ਚ ਪੈਰਾਫੀਲਡ ਹਵਾਈ ਅੱਡੇ 'ਤੇ ਜਹਾਜ਼ ਹਾਦਸੇ 'ਚ ਦੋ ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।