26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਐਡੀਲੇਡ 'ਚ ਪੈਰਾਫੀਲਡ ਹਵਾਈ ਅੱਡੇ 'ਤੇ ਜਹਾਜ਼ ਹਾਦਸੇ 'ਚ ਦੋ ਮੌਤਾਂ

ਅਜੀਤ ਡੈਸਕ 01-05-2026
ਐਡੀਲੇਡ, 30 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਪੈਰਾਫੀਲਡ ਹਵਾਈ ਅੱਡੇ 'ਤੇ ਇਕ ਦਰਦਨਾਕ ਜਹਾਜ਼ ਹਾਦਸੇ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ¢ ਜਾਣਕਾਰੀ ਅਨੁਸਾਰ ਇਕ ਹਲਕਾ ਜਹਾਜ਼ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ ਇਕ ਵਿਦਿਆਰਥੀ ਪਾਇਲਟ ਅਤੇ ਉਸ ਦੇ ਇੰਸਟ੍ਰਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਹੈਂਗਰ 'ਚ ਅੱਗ ਵੀ ਲੱਗ ਗਈ, ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਬਣ ਗਏ¢ਇਸ ਦੁਖਦਾਈ ਘਟਨਾ 'ਚ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜੋ ਜੀਵਨ ਲਈ ਸੰਘਰਸ਼ ਕਰ ਰਿਹਾ ਹੈ, ਜਦਕਿ 9 ਹੋਰ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ¢ ਐਮਰਜੈਂਸੀ ਸੇਵਾਵਾਂ ਵਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਜਾਰੀ ਰੱਖੇ ਗਏ ਅਤੇ ਅੱਗ 'ਤੇ ਕਾਬੂ ਪਾਇਆ ਗਿਆ¢ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ ਦੇ ਮੁੱਖ ਕਮਿਸ਼ਨਰ ਐਂਗਸ ਮਿਸ਼ੇਲ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ¢

ਪਿਛਲੀ ਖ਼ਬਰ ਦੁਨੀਆ ਭਰ ਦੇ ਮੁਲਕ ਏ.ਆਈ. ਰੋਬੋਟ ਦੇ ਸਹਾਰੇ ਵੱਲ ਵਧਣ ਲੱਗੇ <br/> ਅਗਲੀ ਖ਼ਬਰ ਕੈਨੇਡਾ 'ਚ ਬੱਚੇ ਨੂੰ ਅਗਵਾ ਕਰਨ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਨੂੰ ਕਰਨਾ ਪੈ ਸਕਦਾ ਹੈ ਦੇਸ਼ ਨਿਕਾਲੇ ਦਾ ਸਾਹਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।