ਓਟਾਵਾ, 30 ਅਪ੍ਰੈਲ (ਪੀ. ਟੀ. ਆਈ.)-ਕੈਨੇਡਾ 'ਚ ਇਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ 'ਚ 18 ਮਹੀਨਿਆਂ ਦੀ ਕੈਦ ਦੀ ਸਜ਼ਾ ਕੱਟ ਰਹੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਆਪਣੇ ਦੇਸ਼ ਵਾਪਸ ਭੇਜੇ ਜਾਣ (ਦੇਸ਼ ਨਿਕਾਲੇ) ਦਾ ਸਾਹਮਣਾ ਕਰਨਾ ਪੈ ਸਕਦਾ ਹੈ¢ਜਾਣਕਰੀ ਮੁਤਾਬਕ 37 ਸਾਲਾ ਮਨੋਜ ਗੋਵਿੰਦਬਾਲੂਨਿਕਮ ਨੂੰ 2023 ਵਿਚ ਥੈਸਾਲੋਨ 'ਚ ਇਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਇਸ ਮਹੀਨੇ ਦੇ ਸ਼ੁਰੂ 'ਚ ਸਜ਼ਾ ਸੁਣਾਈ ਗਈ ਸੀ¢ਰਿਪੋਰਟ ਮੁਤਾਬਕ ਗੋਵਿੰਦਬਾਲੂਨਿਕਮ ਨੇ ਆਪਣੇ ਗੁਨਾਹ ਕਬੂਲ ਕਰ ਲਏ ਸਨ¢ ਦੂਜੇ ਪਾਸੇ, ਉਸ ਦੇ ਵਕੀਲ ਨੇ ਅਦਾਲਤ ਤੋਂ ਸ਼ਰਤਾਂ ਦੇ ਨਾਲ ਰਿਹਾਈ ਦੀ ਮੰਗ ਕੀਤੀ ਸੀ ਤਾਂ ਜੋ ਉਸ ਨੂੰ ਭਾਰਤ ਵਾਪਸ ਭੇਜੇ ਜਾਣ (ਦੇਸ਼ ਨਿਕਾਲੇ) ਤੋਂ ਬਚਾਇਆ ਜਾ ਸਕੇ¢ ਹਾਲਾਂਕਿ, ਅਦਾਲਤ 'ਚ ਇਹ ਦਲੀਲ ਦਿੱਤੀ ਗਈ ਸੀ ਕਿ ਜੇਕਰ ਗੋਵਿੰਦਬਾਲੂਨਿਕਮ ਨੂੰ 6 ਮਹੀਨੇ ਜਾਂ ਇਸ ਤੋਂ ਵੱਧ ਦੀ ਜੇਲ੍ਹ ਹੁੰਦੀ ਹੈ ਤਾਂ ਉਹ ਇਮੀਗ੍ਰੇਸ਼ਨ ਕਾਨੂੰਨਾਂ (ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ) ਦੇ ਤਹਿਤ ਕੈਨੇਡਾ 'ਚ ਰਹਿਣ ਦੇ ਯੋਗ ਨਹੀਂ ਰਹੇਗਾ ਅਤੇ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ¢