ਗਲਾਸਗੋ, 30 ਅਪ੍ਰੈਲ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਪਾਕਿਸਤਾਨ ਦੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕਾਰਕੁਨ ਮਲਾਲਾ ਯੂਸਫਜਈ ਨੇ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਹਨ ਸਵਿੰਨੀ ਨਾਲ ਰਾਜਧਾਨੀ ਐਡਨਬਰਾ ਦੇ ਬਿਊਟ ਹਾਊਸ ਵਿਖੇ ਮੁਲਾਕਾਤ ਕੀਤੀ¢ ਇਹ ਮੁਲਾਕਾਤ ਸਿੱਖਿਆ ਅਤੇ ਲੜਕੀਆਂ ਦੇ ਅਧਿਕਾਰਾਂ 'ਤੇ ਕੇਂਦਰਿਤ ਸੀ¢ ਮਲਾਲਾ ਨੇ ਦੁਨੀਆ ਭਰ 'ਚ ਕੁੜੀਆਂ ਦੀ ਸਿੱਖਿਆ ਲਈ ਹੋ ਰਹੀਆਂ ਚੁਣੌਤੀਆਂ ਬਾਰੇ ਗੱਲ ਕੀਤੀ¢ ਜੌਹਨ ਸਵਿੰਨੀ ਨੇ ਸਕਾਟਲੈਂਡ ਵਲੋਂ ਸਿੱਖਿਆ ਨੂੰ ਸਮਰਥਨ ਦੇਣ ਅਤੇ ਸਮਾਨ ਮੌਕਿਆਂ ਦੀ ਵਕਾਲਤ ਕਰਨ ਦੀ ਵਚਨਬੱਧਤਾ ਦੋਹਰਾਈ¢ ਦੋਵੇਂ ਨੇ ਮਿਲ ਕੇ ਗਲੋਬਲ ਸਿੱਖਿਆ ਮੁਹਿੰਮਾਂ 'ਚ ਸਹਿਯੋਗ ਵਧਾਉਣ 'ਤੇ ਵੀ ਚਰਚਾ ਕੀਤੀ¢ ਅਫ਼ਗ਼ਾਨ ਔਰਤਾਂ ਦਾ ਮਸਲਾ ਇਸ ਮੁਲਾਕਾਤ ਦਾ ਇਕ ਅਹਿਮ ਹਿੱਸਾ ਸੀ, ਜਿਥੇ ਮਲਾਲਾ ਯੂਸਫ਼ਜਈ ਨੇ ਖ਼ਾਸ ਤੌਰ 'ਤੇ ਅਫ਼ਗ਼ਾਨਿਸਤਾਨ 'ਚ ਔਰਤਾਂ ਦੀ ਸਥਿਤੀ ਉਪਰ ਚਿੰਤਾ ਜਤਾਈ¢ਮਲਾਲਾ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ 'ਚ ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਹੈ¢ ਉਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਅਫ਼ਗ਼ਾਨ ਕੁੜੀਆਂ ਲਈ ਸਿੱਖਿਆ ਦੇ ਦਰਵਾਜ਼ੇ ਮੁੜ ਖੋਲ੍ਹਣ ਲਈ ਦਬਾਅ ਬਣਾਇਆ ਜਾਵੇ¢ ਜੌਹਨ ਸਵਿੰਨੀ ਨੇ ਇਸ ਮਾਮਲੇ 'ਤੇ ਸਮਰਥਨ ਜਤਾਇਆ ਅਤੇ ਕਿਹਾ ਕਿ ਸਕਾਟਲੈਂਡ ਮਨੁੱਖੀ ਅਧਿਕਾਰਾਂ ਅਤੇ ਸਿੱਖਿਆ ਲਈ ਆਪਣੀ ਆਵਾਜ਼ ਉਠਾਉਂਦਾ ਰਹੇਗਾ¢ ਦੋਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਔਰਤਾਂ ਨੂੰ ਸਿੱਖਿਆ ਅਤੇ ਆਜ਼ਾਦੀ ਮਿਲਣਾ ਬਹੁਤ ਜ਼ਰੂਰੀ ਹੈ¢ ਗੱਲਬਾਤ ਦਾ ਕੇਂਦਰ ਇਹ ਸੀ ਕਿ ਅਫ਼ਗ਼ਾਨ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਦੁਨੀਆ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ¢