ਲੈਸਟਰ (ਇੰਗਲੈਂਡ), 30 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਪੰਥ ਪ੍ਰਸਿੱਧ ਕਵੀਸ਼ਰ ਮਨਜੀਤ ਸਿੰਘ ਸੋਹੀ ਅਤੇ ਦਲਬੀਰ ਸਿੰਘ ਦਾ ਇੰਗਲੈਂਡ ਦੌਰੇ ਦÏਰਾਨ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂਸ਼ਹਿਰ, ਗੁਰਦੁਆਰਾ ਸ੍ਰੀ ਦਸਮੇਸ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਖਚੈਨ ਸਿੰਘ, ਮੰਗਤ ਸਿੰਘ ਪਲਾਹੀ, ਸੀਤਲ ਸਿੰਘ ਗਿੱਲ, ਜਲਵੰਤ ਸਿੰਘ ਢੱਡੇ ਅਤੇ ਰਣਜੀਤ ਸਿੰਘ ਵਲੋਂ ਸਾਂਝੇ ਤÏਰ 'ਤੇ ਕਵੀਸ਼ਰ ਸੋਹੀ ਨੂੰ ਸਿਰਪਾਓ ਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ¢ਇਸ ਮੌਕੇ ਕਵੀਸ਼ਰ ਮਨਜੀਤ ਸਿੰਘ ਸੋਹੀ ਨੇ ਆਪਣੀ ਕਵਿਸ਼ਰੀ ਰਾਹੀਂ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ 'ਤੇ ਰੋਸ਼ਨੀ ਪਾਈ¢ ਕਵੀਸ਼ਰ ਸੋਹੀ ਵਲੋਂ ਇੰਗਲੈਂਡ 'ਚ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਵੀ ਸ਼ਰਧਾਂਜਲੀ ਭੇਟ ਕੀਤੀ ਗਈ¢ ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਯੂ.ਕੇ. ਸਰਕਾਰ ਨਾਲ ਤਾਲਮੇਲ ਕਰਕੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਜਾਣ ਲਈ ਯਤਨ ਕਰਨ¢ ਉਨ੍ਹਾਂ ਕਿਹਾ ਕਿ ਅਸਥੀਆਂ ਨੂੰ ਸਿੱਖ ਰੀਤ-ਰਿਵਾਜਾਂ ਅਨੁਸਾਰ ਜਲ ਪ੍ਰਵਾਹ ਕੀਤਾ ਜਾਣਾ ਚਾਹੀਦਾ ਹੈ ਅਤੇ ਮਹਾਰਾਜਾ ਦੀ ਯਾਦ 'ਚ ਇਕ ਯਾਦਗਾਰ ਵੀ ਤਿਆਰ ਕੀਤੀ ਜਾਣੀ ਚਾਹੀਦੀ ਹੈ¢