ਕੈਲਗਰੀ, 30 ਅਪ੍ਰੈਲ (ਜਸਜੀਤ ਸਿੰਘ ਧਾਮੀ)-ਕੈਲਗਰੀ ਸ਼ਹਿਰ ਦੇ ਉੱਤਰ-ਪੂਰਬ ਇਲਾਕੇ 'ਚ ਸ਼ਰਾਰਤੀ ਅਨਸਰਾਂ ਵਲੋਂ ਮੇਲਬਾਕਸ ਤੋੜਨ ਦੀ ਜਾਂਚ ਤੋਂ ਬਾਅਦ ਕੈਲਗਰੀ ਪੁਲਿਸ ਨੇ 2 ਵਿਅਕਤੀਆ ਨੂੰ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ | ਅਪ੍ਰੈਲ ਮਹੀਨੇ 'ਚ ਸਕਾਈਵਿਊ ਇਲਾਕੇ 'ਚ ਕਮਿਊਨਿਟੀ ਮੇਲਬਾਕਸਾਂ ਦੇ ਤਾਲੇ ਤੋੜ ਕੇ ਇਹ ਲੋਕ ਡਾਕ ਕੱਢ ਲੈਦੇ ਸਨ | ਪੁਲਿਸ ਨੇ ਟਰੈਫਿਕ ਸਟਾਪ ਦੌਰਾਨ ਇਨ੍ਹਾਂ ਦੋਸ਼ੀਆ ਨੂੰ ਡਾਕ, ਮੇਲਬਾਕਸ ਤੋੜਨ ਵਾਲੇ ਔਜ਼ਾਰਾਂ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ 38 ਤੋਂ ਵੱਧ ਚੋਰੀਆਂ ਕੀਤੀਆ ਹਨ | ਜਾਂਚ ਦੌਰਾਨ ਦੋਸ਼ੀਆ ਕੋਲੋ ਚੈੱਕ, ਕ੍ਰੈਡਿਟ ਕਾਰਡ ਅਤੇ ਪਛਾਣ ਦਸਤਾਵੇਜ਼ ਵੀ ਮਿਲੇ ਹਨ | ਦੋਸ਼ੀਆ ਦੀ ਪਛਾਣ ਕੁਲਵਿੰਦਰ ਸਿੰਘ (35) ਹਾਲ ਵਾਸੀ ਚੈਸਟਰਮੇਅਰ, ਜਗਰੂਪ ਸਿੰਘ (27) ਵਾਸੀ ਕੈਲਗਰੀ ਵਜੋਂ ਹੋਈ ਹੈ |