19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਦਾਕਾਰ ਨੂੰ ਮਾਰਨ ਦੀ ਸੀ ਕੋਸ਼ਿਸ਼-ਬਾਡੀਗਾਰਡ

ਅਜੀਤ ਡੈਸਕ 03-05-2026

-ਸਲਮਾਨ ਦੇ ਘਰ 'ਤੇ ਗੋਲੀਬਾਰੀ ਦਾ ਮਾਮਲਾ-
ਮੁੰਬਈ, 2 ਮਈ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਨਿੱਜੀ ਬਾਡੀਗਾਰਡ ਨੇ ਇੱਥੇ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਅਪ੍ਰੈਲ 2024 'ਚ ਮੁੰਬਈ ਵਿਚ ਸੁਪਰਸਟਾਰ ਦੇ ਘਰ 'ਤੇ ਹੋਈ ਗੋਲੀਬਾਰੀ ਦੀ ਘਟਨਾ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਸੀ | ਮਾਮਲੇ ਦੀ ਸੁਣਵਾਈ ਪਿਛਲੇ ਮਹੀਨੇ ਬਾਡੀਗਾਰਡ ਦੇ ਪਹਿਲੇ ਗਵਾਹ ਵਜੋਂ ਪੇਸ਼ ਹੋਣ ਨਾਲ ਸ਼ੁਰੂ ਹੋਈ ਸੀ | 14 ਅਪ੍ਰੈਲ, 2024 ਨੂੰ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਖਾਨ ਦੇ ਬਾਂਦਰਾ ਸਥਿਤ ਘਰ, ਗਲੈਕਸੀ ਅਪਾਰਟਮੈਂਟਸ ਦੇ ਬਾਹਰ ਗੋਲੀਬਾਰੀ ਕੀਤੀ | ਉਸਨੇ ਅਦਾਲਤ ਨੂੰ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਧਮਕੀਆਂ ਕਾਰਨ ਉਸ ਸਮੇਂ ਅਦਾਕਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ | ਉਸਨੇ ਅਦਾਲਤ ਨੂੰ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਚਾਰ ਤੋਂ ਪੰਜ ਵਾਰ ਗੋਲੀਬਾਰੀ ਕੀਤੀ |

ਪਿਛਲੀ ਖ਼ਬਰ -ਤੁਰਕੀ ਗੋਲਫ ਓਪਨ-ਯੁਵਰਾਜ ਸੰਧੂ ਚੋਟੀ ਦੇ 10 'ਚ ਸ਼ਾਮਿਲ ਅਗਲੀ ਖ਼ਬਰ ਚੇਨਈ ਨੇ ਮੰੁੰਬਈ ਨੂੰ 8 ਵਿਕਟਾਂ ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।