19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਾਕਿ ਨਾਲ ਐੱਫ-16 ਦੇ ਇਕਰਾਰਨਾਮੇ ਅੱਗੇ ਵਧਾਏਗਾ ਅਮਰੀਕਾ <br/>

ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਸੁਰਿੰਦਰ ਕੋਛੜ)-ਅਮਰੀਕਾ ਨੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਨਾਲ ਐੱਫ.-16 ਲੜਾਕੂ ਜਹਾਜ਼ਾਂ ਦੇ ਰੱਖ-ਰਖਾਅ ਦੇ ਇਕਰਾਰਨਾਮੇ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ | ਇਸ ਸਮਝੌਤੇ ਨਾਲ ਐੱਫ-16 ਲੜਾਕੂ ਜਹਾਜ਼ਾਂ 'ਚ 48.8 ਕਰੋੜ ਡਾਲਰ ਦੇ ਰਾਡਾਰ ਲਗਾਏ ਜਾਣਗੇ | ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਹ ਪ੍ਰਵਾਨਗੀ ਇਕ ਵੱਡੇ ਅਨਿਯਮਿਤ ਡਿਲੀਵਰੀ/ਅਨਿਯਮਿਤ ਮਾਤਰਾ (ਆਈ.ਡੀ. ਆਈ.ਕਊ.) ਇੰਜੀਨੀਅਰਿੰਗ ਸਹਾਇਤਾ ਢਾਂਚੇ ਦਾ ਹਿੱਸਾ ਹੈ | ਪਾਕਿ ਦੀਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਦੀ ਹਵਾਈ ਸੈਨਾ ਨੇ ਨੌਰਥਰੋਪ ਗ੍ਰ-ਮੈਨ ਨੂੰ ਐੱਫ.-16 ਰਾਡਾਰ ਪ੍ਰਣਾਲੀਆਂ ਲਈ ਲੰਬੇ ਸਮੇਂ ਦੀ ਇੰਜੀਨੀਅਰਿੰਗ ਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ 48.8 ਕਰੋੜ ਡਾਲਰ ਦਾ ਇਕਰਾਰਨਾਮਾ ਦਿੱਤਾ ਹੈ | ਪਾਕਿ ਇਸ ਪ੍ਰੋਗਰਾਮ ਦੇ ਅਧੀਨ ਆਉਣ ਵਾਲੇ ਦੇਸ਼ਾਂ 'ਚ ਸ਼ਾਮਿਲ ਹੈ | ਹਾਲਾਂਕਿ, ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਪਾਕਿ ਇਨ੍ਹਾਂ ਪ੍ਰਣਾਲੀਆਂ ਦੀ ਵਰਤੋਂ ਭਾਰਤ ਵਿਰੁੱਧ ਨਹੀਂ ਕਰ ਸਕਦਾ, ਪਰ ਅਸਲੀਅਤ ਇਹ ਹੈ ਕਿ ਪਾਕਿਸਤਾਨ ਪਹਿਲਾਂ ਹੀ ਆਪ੍ਰੇਸ਼ਨ ਸੰਧੂਰ ਦੌਰਾਨ ਇਨ੍ਹਾਂ ਦੀ ਵਰਤੋਂ ਭਾਰਤ ਵਿਰੁੱਧ ਕਰ ਚੁੱਕਿਆ ਹੈ | ਰਿਪੋਰਟਾਂ ਦੇ ਅਨੁਸਾਰ ਇਸ ਇਕਰਾਰਨਾਮੇ ਦੇ ਤਹਿਤ ਕੰਮ 31 ਮਾਰਚ 2036 ਤੱਕ ਪੂਰਾ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਭਾਰਤੀ ਐਥਲੀਟ ਡੋਪਿੰਗ ਟੈਸਟਾਂ ਤੋਂ ਭੱਜ ਰਹੇ-ਆਈ.ਟੀ.ਏ. ਮੁਖੀ ਅਗਲੀ ਖ਼ਬਰ ਜਰਮਨੀ ਤੋਂ ਨਾਰਾਜ਼ ਟਰੰਪ ਨੇ 5,000 ਫ਼ੌਜੀ ਵਾਪਸ ਬੁਲਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।