19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਰਤੀ ਐਥਲੀਟ ਡੋਪਿੰਗ ਟੈਸਟਾਂ ਤੋਂ ਭੱਜ ਰਹੇ-ਆਈ.ਟੀ.ਏ. ਮੁਖੀ

ਅਜੀਤ ਡੈਸਕ 03-05-2026

ਨਿਊਯਾਰਕ, 2 ਮਈ (ਪੀ.ਟੀ.ਆਈ.)-ਓਲੰਪਿਕ ਖੇਡਾਂ ਤੇ ਹੋਰ ਪ੍ਰਮੁੱਖ ਵਿਸ਼ਵਵਿਆਪੀ ਮੁਕਾਬਲਿਆਂ 'ਚ ਡੋਪਿੰਗ ਵਿਰੋਧੀ ਪ੍ਰੋਗਰਾਮਾਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਸੰਸਥਾ 'ਇੰਟਰਨੈਸ਼ਨਲ ਟੈਸਟਿੰਗ ਏਜੰਸੀ' (ਆਈ.ਟੀ.ਏ.) ਦੇ ਮੁਖੀ ਨੇ ਭਾਰਤ ਵਿਚ ਡੋਪਿੰਗ ਮਾਮਲਿਆਂ ਦੀ ਉੱਚ ਦਰ, ਐਥਲੀਟਾਂ ਨੂੰ 'ਟੈਸਟਿੰਗ ਤੋਂ ਪਹਿਲਾਂ ਅਗਾਊਾ ਨੋਟਿਸ' ਪ੍ਰਾਪਤ ਕਰਨ ਦੀਆਂ ਘਟਨਾਵਾਂ ਤੇ ਨਮੂਨੇ ਪ੍ਰਦਾਨ ਕਰਨ ਵਿਚ ਅਸਫਲਤਾ 'ਤੇ ਚਿੰਤਾ ਪ੍ਰਗਟ ਕੀਤੀ ਹੈ | ਇਕ ਰਿਪੋਰਟ ਵਿਚ ਆਈ.ਟੀ.ਏ. ਦੇ ਡਾਇਰੈਕਟਰ ਜਨਰਲ ਬੈਂਜਾਮਿਨ ਕੋਹੇਨ ਨੇ ਕਿਹਾ ਕਿ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਭਾਰਤ 2036 ਖੇਡਾਂ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਤਾਂ ਇਸਨੂੰ 'ਸ਼ਾਸਨ ਤੇ ਢਾਂਚਾਗਤ ਪੱਧਰ 'ਤੇ ਕਈ ਸੁਧਾਰ' ਲਾਗੂ ਕਰਨੇ ਚਾਹੀਦੇ ਹਨ | ਕੋਹੇਨ ਨੇ ਕਿਹਾ ਕਿ ਅਸੀਂ ਭਾਰਤ ਵਿਚ ਡੋਪਿੰਗ ਸਥਿਤੀ ਬਾਰੇ ਚਿੰਤਤ ਹਾਂ ਤੇ ਸਾਨੂੰ ਜ਼ਮੀਨੀ ਪੱਧਰ 'ਤੇ ਹੋਣ ਵਾਲੀਆਂ ਵੱਖ-ਵੱਖ ਘਟਨਾਵਾਂ ਬਾਰੇ ਜਾਣਕਾਰੀ ਮਿਲ ਰਹੀ ਹੈ | ਉਸਨੇ ਅੱਗੇ ਕਿਹਾ ਕਿ ਅਸੀਂ ਇਹ ਵੀ ਕਹਾਣੀਆਂ ਸੁਣ ਰਹੇ ਹਾਂ ਕਿ ਐਥਲੀਟ ਡੋਪਿੰਗ ਟੈਸਟਾਂ ਤੋਂ ਬਚਣ ਲਈ ਭੱਜਦੇ ਹਨ | ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਐਥਲੀਟਾਂ ਨੂੰ ਟੈਸਟਿੰਗ ਤੋਂ ਪਹਿਲਾਂ ਪਹਿਲਾਂ ਹੀ ਸੂਚਿਤ ਕੀਤਾ ਜਾਂਦਾ ਹੈ |

ਪਿਛਲੀ ਖ਼ਬਰ ਯੂਕਰੇਨ ਨੇ ਰੂਸੀ ਤੇਲ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ <br/> ਅਗਲੀ ਖ਼ਬਰ ਪਾਕਿ ਨਾਲ ਐੱਫ-16 ਦੇ ਇਕਰਾਰਨਾਮੇ ਅੱਗੇ ਵਧਾਏਗਾ ਅਮਰੀਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।