27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੰਡਨ ਦੀਆਂ ਹੰਸਲੋ ਤੇ ਹਿਲੰਗਡਨ ਬਾਰੋ ਕੌਂਸਲ ਚੋਣਾਂ 'ਚ ਪੰਜਾਬੀਆਂ ਦੀ ਜਿੱਤ <br/>

ਅਜੀਤ ਡੈਸਕ 10-05-2026
ਲੰਡਨ, 9 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੇਬਰ ਨੂੰ ਪੰਜਾਬੀਆਂ ਦੀ ਕਈ ਦਹਾਕਿਆਂ ਤੋਂ ਹਮਾਇਤ ਰਹੀ ਹੈ, ਲੇਕਿਨ ਇਸ ਵਾਰ ਲੇਬਰ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਮੌਕੇ ਕਈ ਰੁੱਸੇ ਮੰਨੇ ਹੋ ਜਾਣ ਵਾਲੀ ਖੇਡ ਵੀ ਹੋਈ | ਜਦਕਿ ਦੇਸ਼ ਭਰ 'ਚ ਰੀਫੌਰਮ ਪਾਰਟੀ ਦੇ ਹੜ੍ਹ ਨੇ ਵੀ ਇਹਨਾਂ ਚੋਣਾਂ ਵਿਚ ਵੱਡਾ ਅਸਰ ਪਾਇਆ ਹੈ | ਲੰਡਨ 'ਚ ਹੰਸਲੋ ਤੋਂ ਲੇਬਰ ਪਾਰਟੀ ਦਾ ਮੁੜ ਕਬਜ਼ਾ ਹੋਇਆ, ਲੇਕਿਨ 20 ਸੀਟਾਂ ਦਾ ਵੱਡਾ ਨੁਕਸਾਨ ਝੱਲਿਆ | ਲੇਬਰ ਪਾਰਟੀ ਨੂੰ 32, ਕੰਜ਼ਰਵੇਟਿਵ ਨੂੰ 17, ਰੀਫੌਰਮ ਯੂ.ਕੇ. ਨੂੰ 8, ਗਰੀਨ ਨੂੰ 3 ਆਜ਼ਾਦ ਤੇ ਲਿਬਰਲ ਨੂੰ ਇਕ-ਇਕ ਸੀਟ ਮਿਲੀ ਹੈ | ਲੇਬਰ ਪਾਰਟੀ ਨੂੰ ਛੱਡ ਕੇ ਕੰਜ਼ਰਵੇਟਿਵ ਪਾਰਟੀ 'ਚ ਜਾਣ ਵਾਲੇ ਵਿਕਰਮ ਸਿੰਘ ਗਰੇਵਾਲ ਮੁੜ ਚੋਣ ਜਿੱਤ ਗਏ ਹਨ, ਪਰੀਨੂਰ ਕੌਰ ਪਹਿਲੀ ਵਾਰ ਟੋਰੀ ਪਾਰਟੀ ਵੱਲੋਂ ਕੌਂਸਲਰ ਚੁਣੀ ਗਈ ਹੈ | ਇਸ ਤੋਂ ਇਲਾਵਾ ਲੇਬਰ ਪਾਰਟੀ ਵੱਲੋਂ ਗੁਰਬਚਨ ਸਿੰਘ ਅਠਵਾਲ, ਆਦੇਸ਼ ਫਰਮਾਹਾਨ, ਅਜਮੇਰ ਕੌਰ ਗਰੇਵਾਲ, ਪ੍ਰੀਤਮ ਸਿੰਘ ਗਰੇਵਾਲ ਚੋਣ ਜਿੱਤੇ ਹਨ | ਹਿਲੰਗਡਨ ਬਾਰੋ ਵਿਚੋਂ ਕੰਜ਼ਰਵੇਟਿਵ ਪਾਰਟੀ ਨੂੰ ਮੁੜ ਸੱਤਾ ਮਿਲੀ ਹੈ, ਜਦ ਕਿ ਇੱਥੇ ਪੰਜਾਬੀ ਮੂਲ ਦੇ ਕਈ ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ | ਕੌਂਸਲਰ ਰਾਜੂ ਸੰਸਾਰਪੁਰੀ ਨੇ ਲੇਬਰ ਪਾਰਟੀ ਵੱਲੋਂ 6ਵੀਂ ਵਾਰ ਜਿੱਤ ਦਰਜ਼ ਕੀਤੀ ਹੈ, ਇਸ ਤੋਂ ਇਲਾਵਾ ਕਮਲਪ੍ਰੀਤ ਕੌਰ, ਜਗਜੀਤ ਸਿੰਘ ਹਰਦੋਫਰੋਲਾ ਮੈਰਾਥਨ ਦੌੜਾਕ, ਗੁਰਸ਼ਰਨ ਸਿੰਘ ਮੰਡ, ਟੋਨੀ ਗਿੱਲ, ਨਰਿੰਦਰ ਕÏਰ ਗਰਗ, ਅਮਨਪ੍ਰੀਤ ਕੌਰ, ਨਵਨੀਤ ਕੌਰ ਢੇਸੀ, ਕੁਲਦੀਪ ਲਖਮਾਨਾ ਆਦਿ ਨੇ ਜਿੱਤਾਂ ਦਰਜ਼ ਕੀਤੀਆਂ ਹਨ |

ਪਿਛਲੀ ਖ਼ਬਰ ਗੁਜਰਾਤ ਵਲੋਂ ਰਾਜਸਥਾਨ 'ਤੇ ਸ਼ਾਨਦਾਰ ਜਿੱਤ ਦਰਜ <br/> ਅਗਲੀ ਖ਼ਬਰ ਪੱਛਮੀ ਬੰਗਾਲ ਦੇ ਚੋਣ ਨਤੀਜੇ ਨੇ ਦੱਸਿਆ ਕਿ ਲੋਕ ਭਾਜਪਾ ਨਾਲ ਹਨ-ਰਾਏ ਮੰਜਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।