27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

-ਹੰਤਾਵਾਇਰਸ ਮਾਮਲਾ- ਕਰੂਜ਼ ਜਹਾਜ਼ ਤੋਂ ਕੱਢੇ ਗਏ ਤਿੰਨ ਯਾਤਰੀ ਪਾਜ਼ੀਟਿਵ

ਅਜੀਤ ਡੈਸਕ 12-05-2026

ਹੇਗ, 11 ਮਈ (ਪੀ.ਟੀ.ਆਈ.)-ਕਰੂਜ਼ ਜਹਾਜ਼ 'ਤੇ ਹੰਤਾਵਾਇਰਸ ਫੈਲਣ ਤੋਂ ਬਾਅਦ ਕੱਢੇ ਗਏ ਯਾਤਰੀਆਂ 'ਚੋਂ ਇਕ ਫਰਾਂਸੀਸੀ ਅÏਰਤ ਤੇ 2 ਅਮਰੀਕੀ ਨਾਗਰਿਕਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ | ਐਮਵੀ ਹੋਂਡੀਅਸ ਕਰੂਜ਼ ਜਹਾਜ਼ ਦੇ ਸਪੇਨ ਦੇ ਕੈਨਰੀ ਟਾਪੂਆਂ 'ਤੇ ਪਹੁੰਚਣ ਤੋਂ ਬਾਅਦ, ਐਤਵਾਰ ਨੂੰ ਫੌਜੀ ਤੇ ਸਰਕਾਰੀ ਜਹਾਜ਼ਾਂ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਉਨ੍ਹਾਂ ਦੇ ਦੇਸ਼ਾਂ 'ਚ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ | ਟੇਨੇਰਾਈਫ ਵਿਚ, ਸੁਰੱਖਿਆ ਸੂਟ ਤੇ ਮਾਸਕ ਪਹਿਨੇ ਕਰਮਚਾਰੀਆਂ ਦੀ ਨਿਗਰਾਨੀ ਹੇਠ ਸੋਮਵਾਰ ਨੂੰ ਯਾਤਰੀਆਂ ਨੂੰ ਜਹਾਜ਼ ਤੋਂ ਕਿਨਾਰੇ ਲਿਜਾਇਆ ਗਿਆ | ਫਰਾਂਸੀਸੀ ਸਿਹਤ ਮੰਤਰੀ ਸਟੈਫਨੀ ਰਿਸਟ ਨੇ ਕਿਹਾ ਕਿ ਐਤਵਾਰ ਨੂੰ ਕਰੂਜ਼ ਜਹਾਜ਼ ਤੋਂ ਕੱਢੇ ਗਏ ਤੇ ਪੈਰਿਸ ਭੇਜੇ ਗਏ 5 ਯਾਤਰੀਆਂ ਵਿਚੋਂ ਇਕ ਔਰਤ ਦਾ ਟੈਸਟ ਪਾਜ਼ੀਟਿਵ ਆਇਆ ਹੈ ਤੇ ਰਾਤ ਭਰ ਹਸਪਤਾਲ ਵਿਚ ਉਸਦੀ ਹਾਲਤ ਵਿਗੜ ਗਈ | ਰਿਸਟ ਨੇ ਕਿਹਾ ਕਿ ਅÏਰਤ ਨੇ ਪੈਰਿਸ ਜਾਣ ਵਾਲੀ ਉਡਾਣ ਦੌਰਾਨ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ | ਅਮਰੀਕੀ ਸਿਹਤ ਅਧਿਕਾਰੀਆਂ ਨੇ ਐਤਵਾਰ ਦੇਰ ਰਾਤ ਐਲਾਨ ਕੀਤਾ ਕਿ ਜਹਾਜ਼ ਤੋਂ ਕੱਢੇ ਗਏ ਤੇ ਨੇਬਰਾਸਕਾ ਭੇਜੇ ਗਏ 17 ਅਮਰੀਕੀ ਯਾਤਰੀਆਂ 'ਚੋਂ ਇਕ ਦਾ ਹੰਤਾਵਾਇਰਸ ਲਈ ਟੈਸਟ ਪਾਜ਼ੀਟਿਵ ਆਇਆ ਹੈ, ਹਾਲਾਂਕਿ ਉਹ ਲੱਛਣ ਰਹਿਤ ਹੈ | ਇਕ ਹੋਰ ਯਾਤਰੀ ਵਿਚ ਹਲਕੇ ਲੱਛਣ ਹਨ | ਜਹਾਜ਼ ਸੋਮਵਾਰ ਸਵੇਰੇ ਅਮਰੀਕਾ ਪਹੁੰਚਿਆ | ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਯਾਤਰੀਆਂ ਦੀ ਨੇੜਿਓਾ ਨਿਗਰਾਨੀ ਕਰਨ ਦੀ ਸਿਫਾਰਸ਼ ਕੀਤੀ ਹੈ |

ਪਿਛਲੀ ਖ਼ਬਰ ਬਰਤਾਨੀਆ 'ਚ 40 ਲੇਬਰ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਤੋਂ ਮੰਗਿਆ ਅਸਤੀਫ਼ਾ <br/> ਅਗਲੀ ਖ਼ਬਰ ਭਾਰਤ ਆਈ.ਸੀ.ਸੀ. ਪੁਰਸ਼ਾਂ ਦੀ ਇਕ ਰੋਜ਼ਾ ਦਰਜਾਬੰਦੀ 'ਚ ਸਿਖਰਲੇ ਸਥਾਨ 'ਤੇ ਕਾਬਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।