24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰਜੀਤ ਸਿੰਘ ਅÏਜਲਾ ਐਡੀਲੇਡ ਦੌਰੇ 'ਤੇ ਪਹੁੰਚੇ

ਅਜੀਤ ਡੈਸਕ 16-05-2026
ਐਡੀਲੇਡ, 15 ਮਈ (ਗੁਰਮੀਤ ਸਿੰਘ ਵਾਲੀਆ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅÏਜਲਾ ਦੇ ਐਡੀਲੇਡ ਰਾਜਨੀਤਿਕ ਦੌਰੇ ਮÏਕੇ ਅੱਜ ਐਡੀਲੇਡ ਹਵਾਈ ਅੱਡੇ 'ਤੇ ਪੁੱਜਣ 'ਤੇ ਨਿੱਘਾ ਅਤੇ ਭਰਪੂਰ ਸਵਾਗਤ ਕੀਤਾ ਗਿਆ | ਇਸ ਮÏਕੇ ਐਡੀਲੇਡ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਮਾਜ ਸੇਵੀਆਂ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਗੁਲਦਸਤੇ ਭੇਟ ਕਰਕੇ ਉਹਨਾਂ ਦਾ ਸਤਿਕਾਰ ਕੀਤਾ ਗਿਆ | ਇਸ ਦੌਰੇ ਦÏਰਾਨ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵੀ ਸਨਮ ਕਾਹਲੋਂ ਵੱਲੋਂ 16 ਮਈ ਨੂੰ ਇਕ ਵਿਸ਼ੇਸ਼ ਮੀਟ ਐਂਡ ਗ੍ਰੀਟ ਤੇ ਡਿਨਰ ਸਮਾਗਮ ਕਰਵਾਇਆ ਜਾ ਰਿਹਾ ਹੈ | ਸਨਮ ਕਾਹਲੋਂ ਆਸਟ੍ਰੇਲੀਆ ਤੋਂ ਵਰਲਡ ਕੈਂਸਰ ਕੇਅਰ ਦੇ ਐਂਬੈਸਡਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ | ਹਵਾਈ ਅੱਡੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਅÏਜਲਾ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦਾ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਸੰਪਰਕ ਬਣਾਈ ਰੱਖਣਾ ਸਮੇਂ ਦੀ ਲੋੜ ਹੈ | ਉਹਨਾਂ ਕਿਹਾ ਕਿ ਐਡੀਲੇਡ ਵਿੱਚ ਭਾਈਚਾਰੇ ਨਾਲ ਵਿਚਾਰ ਸਾਂਝੇ ਕਰਕੇ ਪੰਜਾਬ ਨਾਲ ਜੁੜੇ ਕਈ ਅਹਿਮ ਮਸਲਿਆਂ 'ਤੇ ਚਰਚਾ ਕੀਤੀ ਜਾਵੇਗੀ¢ਆਯੋਜਕਾਂ ਅਨੁਸਾਰ ਕੱਲ੍ਹ ਹੋਣ ਵਾਲੇ ਸਮਾਗਮ ਵਿਚ ਐਡੀਲੇਡ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ, ਕਾਰੋਬਾਰੀ, ਸਮਾਜ ਸੇਵੀ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ¢ ਸਮਾਗਮ ਦÏਰਾਨ ਭਾਈਚਾਰਕ ਏਕਤਾ, ਪੰਜਾਬ ਦੇ ਵਿਕਾਸ, ਨÏਜਵਾਨਾਂ ਦੇ ਭਵਿੱਖ ਅਤੇ ਪਰਵਾਸੀ ਪੰਜਾਬੀਆਂ ਦੀ ਭੂਮਿਕਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਭਾਈਚਾਰੇ ਵਿੱਚ ਇਸ ਦੌਰੇ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਵੱਡੀ ਗਿਣਤੀ 'ਚ ਸਮਾਗਮ ਵਿੱਚ ਪਹੁੰਚਣ ਲਈ ਉਤਸੁਕ ਹਨ¢ਸਨਮ ਕਾਹਲੋਂ ਵਲੋ ਭਾਈਚਾਰੇ ਨੂੰ ਨਿਮਰਤਾ ਸਾਹਿਤ ਪਹੁੰਚਣ ਲਈ ਅਪੀਲ ਕੀਤੀ |
ਪਿਛਲੀ ਖ਼ਬਰ ਲੇਬਰ ਪਾਰਟੀ 'ਚ ਲੀਡਰਸ਼ਿਪ ਸੰਕਟ ਹੋਰ ਗਹਿਰਾਇਆ ਅਗਲੀ ਖ਼ਬਰ ਮੋਦੀ ਦੇ ਹਾਲੈਂਡ ਦੌਰੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਯੂਰਪ ਦੇ ਅਗੂਆਂ ਨੇ ਰਾਜੇ ਨੂੰ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।