ਲੇਬਰ ਪਾਰਟੀ 'ਚ ਲੀਡਰਸ਼ਿਪ ਸੰਕਟ ਹੋਰ ਗਹਿਰਾਇਆ
ਅਜੀਤ ਡੈਸਕ
16-05-2026
ਵੇਸ ਸਟਰੀਟਿੰਗ ਨੇ ਵੀ ਬਰਨਹੈਮ ਦੀ ਮੇਕਰਫੀਲਡ ਉਮੀਦਵਾਰੀ ਦਾ ਸਮਰਥਨ ਕਰਦਿਆਂ ਕਿਹਾ ਕਿ ਲੇਬਰ ਨੂੰ ਆਪਣੇ ਸਭ ਤੋਂ ਵਧੀਆ ਖਿਡਾਰੀ ਮੈਦਾਨ ਵਿੱਚ ਲਿਆਉਣੇ ਚਾਹੀਦੇ ਹਨ ਅਤੇ ਮੇਕਰਫੀਲਡ ਵਿੱਚ ਜਿੱਤ ਲਈ ਬਰਨਹੈਮ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ¢ ਦੂਜੇ ਪਾਸੇ ਹਾਊਸਿੰਗ ਸਕੱਤਰ ਸਟੀਵ ਰੀਡ ਨੇ ਕੀਰ ਸਟਾਰਮਰ ਦਾ ਸਮਰਥਨ ਕਰਦਿਆਂ ਪਾਰਟੀ ਸਾਥੀਆਂ ਨੂੰ ਸਾਹ ਲੈਣ ਅਤੇ ਜਲਦਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ¢ ਉਨ੍ਹਾਂ ਕਿਹਾ ਕਿ ਲੇਬਰ ਲਈ ਹਫ਼ਤਾ ਮੁਸ਼ਕਲ ਰਿਹਾ ਹੈ, ਪਰ ਇਸ ਦਾ ਹੱਲ ਅੰਦਰੂਨੀ ਲੜਾਈ ਨਹੀਂ ਹੈ | ਚੋਣ ਮਾਹਿਰ ਸਰ ਜÏਨ ਕਰਟਿਸ ਨੇ ਕਿਹਾ ਹੈ ਕਿ ਮੇਕਰਫੀਲਡ ਵਿਚ ਬਰਨਹੈਮ ਲਈ ਰਾਹ ਆਸਾਨ ਨਹੀਂ ਹੋਵੇਗਾ | 2024 ਦੀਆਂ ਆਮ ਚੋਣਾਂ ਵਿੱਚ ਲੇਬਰ ਦੀ ਇਸ ਸੀਟ 'ਤੇ ਰੀਫਾਰਮ ਯੂ.ਕੇ. ਉੱਤੇ ਬੜਤ ਸੀ, ਪਰ ਹਾਲੀਆ ਸਥਾਨਕ ਚੋਣਾਂ ਵਿੱਚ ਰੀਫਾਰਮ ਨੇ ਵਿਗਨ ਬੋਰੋ ਵਿੱਚ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ¢ ਰੀਫਾਰਮ ਯੂ.ਕੇ. ਨੇ ਐਲਾਨ ਕੀਤਾ ਹੈ ਕਿ ਉਹ ਇਸ ਉਪ ਚੋਣ ਵਿੱਚ ਪੂਰੀ ਤਾਕਤ ਨਾਲ ਲੜੇਗੀ | ਮੇਕਰਫੀਲਡ ਦੇ ਲੋਕਾਂ ਦੀ ਰਾਏ ਵੀ ਵੰਡੀ ਹੋਈ ਦਿਖ ਰਹੀ ਹੈ¢ ਕੁਝ ਵੋਟਰ ਬਰਨਹੈਮ ਨੂੰ ਲੇਬਰ ਲਈ ਮਜ਼ਬੂਤ ਚਿਹਰਾ ਮੰਨ ਰਹੇ ਹਨ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਲੇਬਰ ਪਾਰਟੀ ਤੋਂ ਨਿਰਾਸ਼ ਹਨ¢ ਕਈ ਵੋਟਰ ਰੀਫਾਰਮ ਯੂ.ਕੇ. ਵੱਲ ਝੁਕਾਅ ਵੀ ਦਿਖਾ ਰਹੇ ਹਨ | ਰਾਜਨੀਤਿਕ ਮਾਹਿਰਾ ਮੁਤਾਬਕ ਮੇਕਰਫੀਲਡ ਦੀ ਉਪ ਚੋਣ ਹੁਣ ਸਿਰਫ਼ ਇੱਕ ਸੰਸਦੀ ਸੀਟ ਦੀ ਲੜਾਈ ਨਹੀਂ ਰਹੀ, ਸਗੋਂ ਇਹ ਕੀਰ ਸਟਾਰਮਰ ਦੀ ਲੀਡਰਸ਼ਿਪ, ਐਂਡੀ ਬਰਨਹੈਮ ਦੀ ਵੈਸਟਮਿੰਸਟਰ ਵਾਪਸੀ ਅਤੇ ਲੇਬਰ ਪਾਰਟੀ ਦੇ ਭਵਿੱਖ ਲਈ ਵੱਡੀ ਪਰਖ ਬਣ ਸਕਦੀ ਹੈ¢