25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲੰਡਨ 'ਚ 2 ਵਿਰੋਧ ਪ੍ਰਦਰਸ਼ਨਾਂ ਦੌਰਾਨ 43 ਲੋਕ ਗਿ੍ਫ਼ਤਾਰ <br/>

ਅਜੀਤ ਡੈਸਕ 18-05-2026

ਲੰਡਨ, 17 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਵਿਚ 2 ਵੱਡੇ ਤੇ ਇੱਕ-ਦੂਜੇ ਦੇ ਕੱਟੜ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹਿੰਸਾ ਨੂੰ ਰੋਕਣ ਲਈ ਮੈਟਰੋਪੋਲੀਟਨ ਪੁਲਿਸ ਵੱਲੋਂ ਚਲਾਏ ਸੁਰੱਖਿਆ ਆਪ੍ਰੇਸ਼ਨ ਦੌਰਾਨ 43 ਲੋਕ ਗਿ੍ਫ਼ਤਾਰ ਕੀਤੇ ਗਏ | ਪੁਲਿਸ ਦੀ ਮੁਸਤੈਦੀ ਸਦਕਾ ਸੱਜੇ-ਪੱਖੀ 'ਯੂਨਾਈਟਿਡ ਦਿ ਕਿੰਗਡਮ' ਰੈਲੀ ਤੇ ਫ਼ਲਸਤੀਨ ਦੇ ਸਮਰਥਨ ਵਾਲੇ 'ਨਕਬਾ 78' ਮਾਰਚ ਨੂੰ ਇਕ-ਦੂਜੇ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਗਿਆ | ਇਸ ਪੂਰੇ ਆਪ੍ਰੇਸ਼ਨ ਦੌਰਾਨ ਦੇਸ਼ ਭਰ ਵਿਚੋਂ ਸੱਦੇ ਗਏ 4,000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਸਨ, ਜਿਨ੍ਹਾਂ ਨੇ ਲੰਡਨ ਦੇ ਕੇਂਦਰ ਵਿਚ ਇਕ ਅਜਿਹਾ 'ਸੁਰੱਖਿਆ ਘੇਰਾ' ਬਣਾਇਆ ਜਿਸ ਨੂੰ ਤੋੜਨਾ ਅਸੰਭਵ ਸੀ | ਦੋਵਾਂ ਪ੍ਰਦਰਸ਼ਨਾਂ ਦੌਰਾਨ ਜਨਤਕ ਵਿਵਸਥਾ ਭੰਗ ਕਰਨ, ਨਫ਼ਰਤ ਫੈਲਾਉਣ ਵਾਲੇ ਅਪਰਾਧਾਂ ਤੇ ਪੁਲਿਸ 'ਤੇ ਹਮਲਾ ਕਰਨ ਦੇ ਦੋਸ਼ ਹੇਠ 43 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਤੋਂ ਇਲਾਵਾ, ਵੈਂਬਲੀ ਸਟੇਡੀਅਮ ਵਿਚ ਚੇਲਸੀ ਤੇ ਮੈਨਚੈਸਟਰ ਸਿਟੀ ਵਿਚਕਾਰ ਹੋਏ ਐਫ.ਏ. ਕੱਪ ਫਾਈਨਲ ਦੌਰਾਨ ਭੀੜ ਨੂੰ ਕਾਬੂ ਕਰਦੇ ਹੋਏ 22 ਹੋਰ ਗਿ੍ਫ਼ਤਾਰੀਆਂ ਕੀਤੀਆਂ ਗਈਆਂ | ਪ੍ਰਦਸ਼ਨਕਾਰੀਆਂ ਵੱਲੋਂ ਚਾਰ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਗਿਆ ਤੇ 6 ਹੋਰਾਂ ਨੂੰ ਨਫ਼ਰਤ ਭਰੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ, ਕਿਸੇ ਵੀ ਅਧਿਕਾਰੀ ਨੂੰ ਗੰਭੀਰ ਸੱਟ ਨਹੀਂ ਲੱਗੀ |

ਪਿਛਲੀ ਖ਼ਬਰ ਸਵਿਤੋਲੀਨਾ ਨੇ ਗੌਫ ਨੂੰ ਹਰਾ ਕੇ ਇਟਾਲੀਅਨ ਓਪਨ ਖ਼ਿਤਾਬ ਜਿੱਤਿਆ <br/> ਅਗਲੀ ਖ਼ਬਰ ਲਵਲੀਨ ਕੌਰ ਦਾ ਸੀਨੀਅਰ ਸਰਜੈਂਟ ਬਣਨ 'ਤੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।