25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲਵਲੀਨ ਕੌਰ ਦਾ ਸੀਨੀਅਰ ਸਰਜੈਂਟ ਬਣਨ 'ਤੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ <br/>

ਸੁਪਰੀਮ ਸਿੱਖ ਸੁਸਾਇਟੀ ਵਲੋਂ ਲਵਲੀਨ ਕੌਰ ਦਾ ਸਨਮਾਨ ਕਰਨ ਮੌਕੇ ਦੀ ਤਸਵੀਰ |<br/> 18-05-2026

ਔਕਲੈਂਡ, 17 ਮਈ (ਕੁਲਵੰਤ ਸਿੰਘ ਖੈਰਾਂਬਾਦੀ)-ਨਿਊਜ਼ੀਲੈਂਡ 'ਚ ਪੁਲਿਸ ਡਿਪਾਰਟਮੈਂਟ ਵੱਲੋਂ ਸੀਨੀਅਰ ਸਰਜੈਂਟ ਵਜੋਂ ਤਰੱਕੀ ਪ੍ਰਾਪਤ ਕਰਨ ਵਾਲੀ ਲਵਲੀਨ ਕÏਰ ਦਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਖ਼ਾਸ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਮਾਨ ਸਮਾਰੋਹ 'ਚ ਪੁਲਿਸ ਡਿਪਾਰਟਮੈਂਟ ਵੱਲੋਂ ਸੁਪਰਡੈਂਟ ਨਿਊਜ਼ੀਲੈਂਡ ਪੁਲਿਸ (ਰਾਕੇਸ਼ ਨਾਇਡੂ) ਵੀ ਸ਼ਾਮਿਲ ਹੋਏ | ਉਨ੍ਹਾਂ ਸੁਪਰੀਮ ਸਿੱਖ ਸੁਸਾਇਟੀ ਤੇ ਸਿੱਖ ਕਮਿਊਨਿਟੀ ਵੱਲੋਂ ਕੀਤੀਆਂ ਜਾ ਰਹੀਆਂ ਵੱਡੇ ਪੱਧਰ 'ਤੇ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਸੰਗਤ 'ਚ ਬੈਠੀ ਹੋਈ ਨÏਜਵਾਨ ਪੀੜੀ ਨੂੰ ਪੁਲਿਸ 'ਚ ਭਰਤੀ ਹੋਣ ਵਾਸਤੇ ਵੀ ਸੱਦਾ ਦਿੱਤਾ | ਖ਼ਾਸ ਤੌਰ 'ਤੇ ਗੁਰਦੁਆਰਾ ਸਾਹਿਬ ਵਿਚ ਸੇਵਾਵਾਂ ਨਿਭਾਉਂਦੀਆਂ ਬੀਬੀਆਂ ਵਿਚੋਂ ਵਾਈਸ ਪ੍ਰਧਾਨ ਬੀਬੀ ਹਰਵਿੰਦਰ ਕÏਰ ਅਤੇ ਸਿੱਖ ਹੈਰੀਟੇਜ ਸਕੂਲ ਦੇ ਪਿ੍ੰਸੀਪਲ ਬੀਬੀ ਜਸਵੀਰ ਕÏਰ ਵੱਲੋਂ ਲਵਲੀਨ ਕÏਰ ਨੂੰ ਸਨਮਾਨਿਤ ਕੀਤਾ ਗਿਆ ਤੇ ਮੁਬਾਰਕਾਂ ਦਿੱਤੀਆਂ ਗਈਆਂ | ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਸਰਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਲਵਲੀਨ ਗੁਰਦੁਆਰਾ ਸਾਹਿਬ 'ਚ ਪੁਲਿਸ ਡਿਪਾਰਟਮੈਂਟ ਬਾਰੇ ਆਪਣੀਆਂ ਜਾਣਕਾਰੀਆਂ ਨੌਜਵਾਨਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ ਤੇ ਬਹੁਤ ਸਾਰੇ ਬੱਚੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਨਿਊਜ਼ੀਲੈਂਡ ਪੁਲਿਸ 'ਚ ਭਰਤੀ ਹੋ ਰਹੇ ਹਨ |

ਪਿਛਲੀ ਖ਼ਬਰ ਲੰਡਨ 'ਚ 2 ਵਿਰੋਧ ਪ੍ਰਦਰਸ਼ਨਾਂ ਦੌਰਾਨ 43 ਲੋਕ ਗਿ੍ਫ਼ਤਾਰ <br/> ਅਗਲੀ ਖ਼ਬਰ ਮੌਜੂਦਾ ਆਰਥਿਕ ਤੇ ਸੰਸਾਧਨ ਸੰਭਾਲ ਦੌਰਾਨ ਆਈ. ਪੀ. ਐਲ. 'ਤੇ ਉੱਠੇ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।