ਵੈਨਿਸ (ਇਟਲੀ), 17 ਮਈ (ਹਰਦੀਪ ਸਿੰਘ ਕੰਗ)-ਇਟਲੀ ਦੇ ਸਨਬੋਨੀਫਾਚੋ ਤੋਂ ਮੇਅਰ ਦੀ ਚੋਣ ਲੜ ਰਹੇ ਉਮੀਦਵਾਰ ਲੀਓਨਾਰਦੋ ਫਰੀਗੋ ਦੇ ਹੱਕ ਵਿੱਚ 'ਵਿਲਾ ਸਿੰਘ ਇੰਡੀਅਨ ਰੈਸਟੋਰੈਂਟ ਸੋਆਵੇ' ਵਿਖੇ ਭਾਰੀ ਇਕੱਠ ਹੋਇਆ | ਦੱਸਣਯੋਗ ਹੈ ਕਿ ਲੀਓਨਾਰਦੋ ਫਰੀਗੋ ਜੋਰਜਾ ਮੇਲੋਨੀ ਦੀ ਪਾਰਟੀ ਫਰਤੇਲੀ ਇਤਾਲੀਆ,ਬੈਰਲੁਸਕੋਨੀ ਦੀ ਪਾਰਟੀ ਫੋਰਸਾ ਇਤਾਲੀਆ, ਆ ਦੀਫੈਸਾ ਦੈੱਲ ਟੈਰੀਤੋਰੀਓ ਅਤੇ ਲੀਬਰੋ ਪਾਰਟੀਆਂ ਦੇ ਸਾਂਝੇ ਉਮੀਦਵਾਰ ਹਨ | ਅੱਜ ਉਨਾਂ ਦੇ ਨਾਲ਼ ਕੌਸਲੀਏਰੇ ਦੇ ਆਹੁਦੇ ਦੇ ਉਮੀਦਵਾਰ ਨੀਕੋਲਾ ਗਾਮਬੀਨ ਨੇ ਪਹੁੰਚ ਕੇ ਭਾਰਤੀ ਭਾਈਚਾਰੇ ਨਾਲ਼ ਵਿਸ਼ੇਸ਼ ਮੀਟਿੰਗ ਕਰਕੇ ਵੋਟਾ ਪਾਉਣ ਦੀ ਅਪੀਲ ਕੀਤੀ | ਅੱਜ ਦੀ ਮੰਟਿੰਗ ਦਾ ਪ੍ਰਬੰਧ ਰੋਮਨ ਬੈਂਸ,ਪਿੰਦਰ ਰਨਦੇਓ ਅਤੇ ਵਿਲਾ ਸਿੰਘ ਰੈਸਟੋਰੈਂਟ ਦੇ ਮਾਲਕ ਗੁਰਿੰਦਰ ਸਿੰਘ ਸੋਮਲ ਦੁਆਰਾ ਕੀਤਾ ਗਿਆ ਸੀ | ਇਨਾਂ ਉਮੀਦਵਾਰਾਂ ਨੇ ਕਿਹਾ ਕਿ ਵੋਟਾਂ ਜਿੱਤਣ ਤੋਂ ਬਾਅਦ ਉਹ ਸਨਬੋਨੀਫਾਚੋ ਇਲਾਕੇ ਵਸਦੇ ਭਾਰਤੀ ਭਾਈਚਾਰੇ ਦੀ ਹਰ ਸੰਭਵ ਮਦਦ ਦੀ ਕਰਨ ਲਈ ਯਤਨ ਕਰਨਗੇ ਅਤੇ ਉਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਨਵੇਂ ਨਵੇਂ ਪ੍ਰਗੋਰਾਮ ਉਲੀਕਣਗੇ |
-ਇਟਲੀ ਨਗਰ ਪਾਲਿਕਾ ਚੋਣਾਂ 2026- ਸਨਬੋਨੀਫਾਚੋ ਤੋਂ ਮੇਅਰ ਦੀ ਚੋਣ ਲੜ ਰਹੇ ਉਮੀਦਵਾਰ ਲੀਓਨਾਰਦੋ ਫਰੀਗੋ ਦੇ ਹੱਕ 'ਚ ਅੱਜ 'ਵਿਲਾ ਸਿੰਘ ਇੰਡੀਅਨ ਰੈਸਟੋਰੈਂਟ ਸੋਆਵੇ ਵਿਖੇ ਭਾਰੀ ਇਕੱਠ ਹੋਇਆ
ਅਜੀਤ ਡੈਸਕ
18-05-2026