ਓਸਲੋ, 17 ਮਈ (ਡਿੰਪਾ ਵਿਰਕ)-ਨਾਰਵੇ ਦੇ ਇਤਿਹਾਸ 'ਚ 17 ਮਈ ਦੇ ਦਿਨ ਦਾ ਇਕ ਖਾਸ ਮਹਤੱਵ ਹੈ | ਇਸ ਦਿਨ ਸੰਨ 1814 'ਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ-ਵੱਖ ਪਾਰਟੀਆਂ ਦੇ 112 ਵਿਅਕਤੀਆਂ ਨੇ ਦਸਤਖ਼ਤ ਕੀਤੇ ਤੇ ਨਾਰਵੇ ਦਾ ਕਾਨੂੰਨ ਹੋਂਦ ਵਿਚ ਆਇਆ ਸੀ ਤੇ ਇਸ ਦਿਨ ਨੂੰ 'ਨੈਸ਼ਨਲ ਡੇ' ਵਜੋਂ ਬੜੇ ਹੀ ਉਤਸ਼ਾਹ ਨਾਲ ਨਾਰਵੇ ਵਿਚ ਮਨਾਇਆ ਜਾਂਦਾ ਹੈ | ਇਹ ਨਾਰਵੇ ਦਾ 212ਵਾਂ ਅਜਾਦੀ ਦਿਵਸ ਹੈ, ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ 'ਚ ਸਕੂਲੀ ਬੱਚਿਆਂ, ਲੜਕੇ, ਲੜਕੀਆਂ, ਤੇ ਵਿਦੇਸ਼ੀ ਮੂਲ ਦੇ ਨਾਰਵੇ 'ਚ ਵੱਸਦੇ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਕੱਢੇ ਗਏ ਮਾਰਚ 'ਚ ਭਾਗ ਲਿਆ ਗਿਆ ਤੇ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸ਼ਾਹੀ ਪਰਿਵਾਰ ਤੋਂ ਰਾਜਾ ਹਾਰਲ, ਰਾਣੀ ਸੋਨੀਆ ਤੇ ਪਰਿਵਾਰ ਵੱਲੋਂ ਮਹਲ ਦੀ ਬਾਲਕੋਨੀ ਤੋਂ ਰੈਲੀ 'ਚ ਸ਼ਾਮਿਲ ਲੋਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ | ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕਸਬਾ ਇਸ ਦਿਨ ਸਜਿਆ ਹੋਇਆ ਸੀ | ਇਸ ਮੌਕੇ ਹਾਈ ਸਕੂਲ ਵਿਦਿਆਰਥੀਆਂ ਨੇ ਵੀ ਮਾਰਚ 'ਚ ਹਿੱਸਾ ਲਿਆ |