11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗੀਤਕਾਰ ਗੁਰਮਿੰਦਰ ਕੈਂਡੋਵਾਲ ਦੀ ਪੁਸਤਕ 'ਮੇਰੀ ਜਾਨ 'ਤੇ ਬਣੀ ਆ' ਲੋਕ ਅਰਪਣ <br/>

ਅਜੀਤ ਡੈਸਕ 29-05-2026
ਸਾਨ੍ਹ ਫਰਾਂਸਿਸਕੋ, 28 ਮਈ (ਐਸ. ਅਸ਼ੋਕ ਭੌਰਾ)-ਪੰਜਾਬੀ ਦੇ ਨਾਮਵਰ ਗੀਤਕਾਰ ਗੁਰਮਿੰਦਰ ਕੈਂਡੋਵਾਲ ਦੀ ਪੁਸਤਕ 'ਮੇਰੀ ਜਾਨ 'ਤੇ ਬਣੀ ਆ' ਇੱਥੇ ਸਟਾਕਟਨ ਵਿਖੇ ਸੰਗੀਤਕ ਅਦਾਰੇ 'ਅਵਤਾਰ ਰਿਕਾਰਡਜ' ਵੱਲੋਂ ਇਕ ਪ੍ਰਭਾਵਸ਼ਾਲੀ ਸੰਗੀਤਕ ਤੇ ਸ਼ਾਇਰਾਨਾ ਸਮਾਗਮ ਦੌਰਾਨ ਜਾਰੀ ਕੀਤੀ ਗਈ | ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ, ਲੇਖਕ ਤੇ ਸ਼ਾਇਰ ਜਸਵੰਤ ਸਿੰਘ ਸ਼ਾਦ ਤੇ ਮਸ਼ਹੂਰ ਹਾਸ-ਰਸ ਕਲਾਕਾਰ ਵਿਜੇ ਸਿੰਘ ਨੇ ਅਵਤਾਰ ਲਾਖਾ ਨੇ ਕੀਤੀ | ਨਛੱਤਰ ਗਿੱਲ, ਸਰਦੂਲ ਸਿਕੰਦਰ, ਰਵਿੰਦਰ ਗਰੇਵਾਲ, ਸੁਰਿੰਦਰ ਥਾਂਦੀ, ਹਸ਼ਮਤਾ ਸੁਲਤਾਨਾ ਸਮੇਤ ਦਰਜਨਾਂ ਗਾਇਕਾਂ ਨੇ ਕੈਂਡੋਵਾਲ ਦੇ ਗੀਤਾਂ ਨੂੰ ਸÉਰ ਦੇ ਕੇ ਪੰਜਾਬੀ ਗਾਇਕੀ 'ਚ ਉਸ ਦੀ ਇਕ ਖਾਸ ਥਾਂ 'ਤੇ ਪਹਿਚਾਣ ਬਣਾਈ ਹੈ | ਬਠਿੰਡਾ ਦੀ 'ਕੈਫੇ ਵਰਲਡ' ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਇਸ ਪੁਸਤਕ ਵਿਚ ਗੁਰਮਿੰਦਰ ਦੇ ਚੋਣਵੇਂ ਗੀਤ, ਸ਼ੇਅਰ ਤੇ ਦੋਹਿਆਂ ਦੀ ਖ਼ੂਬਸੂਰਤ ਜੁਗਲਬੰਦੀ ਹੈ | ਇਸ ਸਮਾਗਮ 'ਚ ਕਰਨ ਔਜਲਾ ਦੇ ਸੰਗੀਤ ਸਾਥੀ ਗੌਰੀ ਸਿੰਘ, ਜੇਡੀ ਸਿੰਘ ਤੋਂ ਸਿਵਾ ਬਲਜੀਵਨ, ਲੱਕੀ ਪੱਲੀ ਚੱਕੀ ਅਵਤਾਰ ਲਾਖਾ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ -ਨਾਰਵੇ ਸ਼ਤਰੰਜ ਟੂਰਨਾਮੈਂਟ- ਪ੍ਰਗਨਾਨੰਧਾ ਨੇ ਕਾਰਲਸਨ ਨੂੰ ਹਰਾਇਆ <br/> ਅਗਲੀ ਖ਼ਬਰ ਵਿਨੇਸ਼ ਵਿਵਾਦ: ਕੁਸ਼ਤੀ ਫੈਡਰੇਸ਼ਨ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।