11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

-ਨਾਰਵੇ ਸ਼ਤਰੰਜ ਟੂਰਨਾਮੈਂਟ- ਪ੍ਰਗਨਾਨੰਧਾ ਨੇ ਕਾਰਲਸਨ ਨੂੰ ਹਰਾਇਆ <br/>

ਅਜੀਤ ਡੈਸਕ 29-05-2026

ਓਸਲੋ, 28 ਮਈ (ਪੀ.ਟੀ.ਆਈ.)-ਆਰ ਪ੍ਰਗਨਨੰਧਾ ਨੇ ਇੱਥੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਰੋਮਾਂਚਕ ਤੀਜੇ ਦੌਰ 'ਚ ਵਿਸ਼ਵ ਦੇ ਨੰਬਰ ਇਕ ਮੈਗਨਸ ਕਾਰਲਸਨ ਨੂੰ ਹਰਾ ਕੇ ਪੂਰੇ ਤਿੰਨ ਅੰਕ ਹਾਸਲ ਕੀਤੇ, ਜਦੋਂ ਕਿ ਮÏਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਦੀ ਖਰਾਬ ਫਾਰਮ ਜਾਰੀ ਰਹੀ | ਮੈਚ ਡਰਾਅ 'ਚ ਖਤਮ ਹੋਣ ਤੋਂ ਬਾਅਦ ਗੁਕੇਸ਼ ਨੂੰ ਅਲੀਰੇਜ਼ਾ ਫਿਰੋਜਾ ਨੇ ਆਰਮਾਗੇਡਨ 'ਚ ਹਰਾਇਆ | ਇਸ ਸਾਲ ਕਾਰਲਸਨ ਆਪਣੀ ਆਮ ਫਾਰਮ 'ਚ ਨਹੀਂ ਸੀ, ਪਰ ਸੱਤ ਵਾਰ ਦੇ ਚੈਂਪੀਅਨ ਨੂੰ ਉਸਦੇ ਹੀ ਦੇਸ਼ 'ਚ ਹਰਾਉਣਾ ਵਿਸ਼ਵ ਸ਼ਤਰੰਜ 'ਚ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿਚੋਂ ਇਕ ਹੈ | ਬੁਖਾਰੇਸਟ 'ਚ ਸੁਪਰਬੇਟ ਸ਼ਤਰੰਜ ਕਲਾਸਿਕ ਰੋਮਾਨੀਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰਗਨਨੰਧਾ ਨੇ ਉਸ ਗਤੀ ਨੂੰ ਬਰਕਰਾਰ ਰੱਖਿਆ | ਇਸ ਜਿੱਤ ਨਾਲ, ਉਸਦੇ 4.5 ਅੰਕ ਹਨ ਤੇ ਉਹ ਦੂਜੇ ਸਥਾਨ 'ਤੇ ਹੈ | ਫਿਰੋਜਾ 7.5 ਅੰਕਾਂ ਨਾਲ ਅੱਗੇ ਹੈ¢ ਗੁਕੇਸ਼ ਦੇ 3.5 ਅੰਕ ਹਨ ਅਤੇ ਉਹ 6 ਖਿਡਾਰੀਆਂ ਦੀ ਓਪਨ ਸ਼੍ਰੇਣੀ ਵਿਚ ਚੌਥੇ ਸਥਾਨ 'ਤੇ ਹੈ | ਕਾਰਲਸਨ 1.5 ਅੰਕਾਂ ਨਾਲ 6ਵੇਂ ਸਥਾਨ 'ਤੇ ਹੈ | ਮਹਿਲਾ ਵਰਗ ਵਿਚ ਦਿਵਿਆ ਦੇਸ਼ਮੁਖ ਨੇ ਟੂਰਨਾਮੈਂਟ ਦੀ ਆਪਣੀ ਤੀਜੀ ਆਰਮਾਗੇਡਨ ਜਿੱਤ ਹਾਸਲ ਕੀਤੀ, ਇਸ ਵਾਰ ਉਸਨੇ ਬਿਬਿਸੇਰਾ ਅਸਯੂਬਾਏਵਾ ਨੂੰ ਹਰਾਇਆ | ਉਹ ਹੁਣ 4.5 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ, ਬਿਬਿਸੇਰਾ ਇਕ ਅੰਕ ਅੱਗੇ ਹੈ | 2 ਵਾਰ ਦੀ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੂੰ ਮÏਜੂਦਾ ਚੈਂਪੀਅਨ ਅੰਨਾ ਮੁਜ਼ੀਚੁਕ ਨੇ ਹਰਾਇਆ | ਹੰਪੀ 2 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ |

ਪਿਛਲੀ ਖ਼ਬਰ ਇਜ਼ਰਾਈਲ ਨੂੰ ਰਾਸ਼ਟਰ ਵਜੋਂ ਮਾਨਤਾ ਦੇਣ ਬਾਰੇ ਟਰੰਪ ਦੀ ਅਪੀਲ 'ਤੇ ਲਸ਼ਕਰ ਡਿਪਟੀ ਚੀਫ਼ ਨੇ ਪਾਕਿ ਨੂੰ ਦਿੱਤੀ ਧਮਕੀ... ਅਗਲੀ ਖ਼ਬਰ ਗੀਤਕਾਰ ਗੁਰਮਿੰਦਰ ਕੈਂਡੋਵਾਲ ਦੀ ਪੁਸਤਕ 'ਮੇਰੀ ਜਾਨ 'ਤੇ ਬਣੀ ਆ' ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।