11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਇਜ਼ਰਾਈਲ ਨੂੰ ਰਾਸ਼ਟਰ ਵਜੋਂ ਮਾਨਤਾ ਦੇਣ ਬਾਰੇ ਟਰੰਪ ਦੀ ਅਪੀਲ 'ਤੇ ਲਸ਼ਕਰ ਡਿਪਟੀ ਚੀਫ਼ ਨੇ ਪਾਕਿ ਨੂੰ ਦਿੱਤੀ ਧਮਕੀ <br/>

ਅਜੀਤ ਡੈਸਕ 29-05-2026
ਅੰਮਿ੍ਤਸਰ, 28 ਮਈ (ਸੁਰਿੰਦਰ ਕੋਛੜ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ ਨੇ ਪਾਕਿਸਤਾਨੀ ਰਾਜਨੀਤਿਕ ਅਤੇ ਸੁਰੱਖਿਆ ਹਲਕਿਆਂ 'ਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ | ਦਰਅਸਲ, ਟਰੰਪ ਨੇ ਪਾਕਿ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਇਕ ਰਾਸ਼ਟਰ ਵਜੋਂ ਮਾਨਤਾ ਦੇਣ ਅਤੇ 'ਅਬਰਾਹਿਮ ਸਮਝੌਤੇ' ਦੇ ਤਹਿਤ ਇਸ ਨਾਲ ਕੂਟਨੀਤਕ ਸੰਬੰਧ ਸਥਾਪਤ ਕਰਨ ਦੀ ਅਪੀਲ ਕੀਤੀ ਹੈ | ਇਸ ਬਿਆਨ ਦਾ ਪਾਕਿ 'ਚ ਕੱਟੜਪੰਥੀ ਸੰਗਠਨ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ | ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਡਿਪਟੀ ਚੀਫ਼ ਅਤੇ ਪਹਿਲਗਾਮ ਹਮਲੇ ਦੇ ਸਾਜ਼ਿਸ਼ਕਾਰ ਸੈਫ਼ੁੱਲਾ ਕਸੂਰੀ ਨੇ ਇਕ ਜਨਤਕ ਰੈਲੀ 'ਚ ਇਸ ਬਾਰੇ ਭੜਕਾਊ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਪਾਕਿ ਨੇ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਤਾਂ ਪਾਕਿ ਸਰਕਾਰ ਤਬਾਹ ਹੋ ਜਾਵੇਗੀ | ਉਸ ਨੇ ਪਾਕਿ ਦੇ ਉੱਚ ਨੇਤਾਵਾਂ ਅਤੇ ਫ਼ੌਜੀ ਅਧਿਕਾਰੀਆਂ ਨੂੰ ਖੁੱਲ੍ਹ ਕੇ ਧਮਕੀ ਦਿੱਤੀ ਕਿ ਇਜ਼ਰਾਈਲ ਨੂੰ ਸਵੀਕਾਰ ਕਰਨਾ ਪਾਕਿ ਦੀ ਦਹਾਕਿਆਂ ਪੁਰਾਣੀ ਨੀਤੀ ਦੇ ਵਿਰੁੱਧ ਹੋਵੇਗਾ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |


ਪਿਛਲੀ ਖ਼ਬਰ ਪਾਕਿ 'ਚ ਅੱਤਵਾਦੀਆਂ 'ਤੇ ਬਿਨਾਂ ਸੁਰੱਖਿਆ ਬਾਹਰ ਨਿਕਲਣ 'ਤੇ ਲਾਈ ਰੋਕ ਲਗਾਤਾਰ ਹੋ ਰਹੀਆਂ ਹੱਤਿਆਵਾਂ ਤੋਂ ਬਾਅਦ ਆਈ.ਐੱ... ਅਗਲੀ ਖ਼ਬਰ -ਨਾਰਵੇ ਸ਼ਤਰੰਜ ਟੂਰਨਾਮੈਂਟ- ਪ੍ਰਗਨਾਨੰਧਾ ਨੇ ਕਾਰਲਸਨ ਨੂੰ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।