11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਾਨਸਾ ਦੀ ਇਸ਼ੀਤਾ ਨੇ ਨੈਸ਼ਨਲ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ

ਅਜੀਤ ਡੈਸਕ 29-05-2026
ਮਾਨਸਾ, 28 ਮਈ (ਰਾਵਿੰਦਰ ਸਿੰਘ ਰਵੀ)-ਮਾਨਸਾ ਦੀ ਜੰਮਪਲ ਇਸ਼ੀਤਾ ਨੇ ਨੈਸ਼ਨਲ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚੋਂ ਸੋਨ ਤੇ ਕਾਂਸੇ ਦਾ ਤਗਮਾ ਜਿੱਤਿਆ ਹੈ | ਇਹ ਚੈਂਪੀਅਨਸ਼ਿਪ 23 ਤੋਂ 28 ਮਈ ਤੱਕ ਰੁਦਰਾਪੁਰ (ਉੱਤਰਾਖੰਡ) ਵਿਖੇ ਕਰਵਾਈ ਗਈ ਸੀ | ਉਸ ਨੇ ਇਹ ਤਗਮਾ ਅੰਡਰ-17 ਸਾਲ ਵਰਗ ਦੇ ਮੁਕਾਬਲਿਆਂ 'ਚੋਂ ਹਾਸਲ ਕੀਤਾ ਹੈ | ਦੱਸ ਦੇਈਏ ਇਹ ਖਿਡਾਰਨ ਏਸ਼ੀਆ ਕੱਪ ਮੁਕਾਬਲੇ 'ਚੋਂ ਕਾਂਸੇ ਦਾ ਤਗਮਾ ਫੁੰਡ ਚੁੱਕੀ ਹੈ | ਭਾਰਤ ਸਰਕਾਰ ਵਲੋਂ ਇਸ਼ੀਤਾ ਨੂੰ ਖੇਲੋ ਇੰਡੀਆ ਮੁਕਾਬਲਿਆਂ ਲਈ ਚੁਣਿਆ ਗਿਆ ਹੈ | ਸਥਾਨਕ ਸਿੰਗਲ ਸਟਾਰ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਇਸ਼ੀਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਉਸ ਦੀ ਉਮਰ 14 ਸਾਲ ਹੈ ਪਰ ਉਹ 20 ਸਾਲ ਵਰਗ ਦੇ ਮੁਕਾਬਲਿਆਂ ਵਿਚ ਵੀ ਹਿੱਸਾ ਲੈ ਕੇ ਤਗਮੇ ਜਿੱਤ ਚੁੱਕੀ ਹੈ | ਉਸ ਨੇ ਆਖਿਆ ਕਿ ਉਹ ਖੇਡ ਦੇ ਦਾਅ ਪੇਚ ਕੋਚ ਅਜੇ ਸ਼ੋਰੀ ਅਤੇ ਮਨਦੀਪ ਸਿੰਘ ਤੋਂ ਸਿੱਖ ਰਹੀ ਹੈ | ਖਿਡਾਰਨ ਦੇ ਪਿਤਾ ਪ੍ਰਮੋਦ ਕੁਮਾਰ ਤੇ ਮਾਤਾ ਰੀਤੂ ਗਰਗ ਨੇ ਆਪਣੀ ਧੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਮਾਨਸਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕਰੇਗੀ |

ਪਿਛਲੀ ਖ਼ਬਰ ਭਾਰਤ ਯੂਨਿਟੀ ਕੱਪ ਸੈਮੀਫਾਈਨਲ 'ਚ ਜਮੈਕਾ ਤੋਂ ਹਾਰਿਆ <br/> ਅਗਲੀ ਖ਼ਬਰ ਭੰਗੜਾ ਕੱਪ ਹਮਿਲਟਨ 'ਚ ਰਿਧਮ ਆਫ ਭੰਗੜਾ ਦਾ ਸ਼ਾਨਦਾਰ ਪ੍ਰਦਰਸ਼ਨ ਜੂਨੀਅਰ ਸਭਿਆਚਾਰਕ ਕੈਟਾਗਰੀ 'ਚ ਹਾਸਿਲ ਕੀਤਾ ਪਹਿਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।