11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਰਿਫੌਰਮ ਯੂ.ਕੇ.' ਤੇ 'ਰਿਸਟੋਰ ਬਿ੍ਟੇਨ' ਵੱਲੋਂ ਜਨਤਕ ਥਾਵਾਂ 'ਤੇ ਕਿਰਪਾਨ 'ਤੇ ਮੁਕੰਮਲ ਪਾਬੰਦੀ ਦੀ ਵਕਾਲਤ <br/>

ਅਜੀਤ ਡੈਸਕ 30-05-2026
ਲੰਡਨ, 29 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਛੁਰੇਬਾਜ਼ੀ ਤੇ ਜਨਤਕ ਸੁਰੱਖਿਆ ਨਾਲ ਜੁੜੇ ਕਾਨੂੰਨਾਂ ਦਰਮਿਆਨ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ 'ਕਿਰਪਾਨ' ਨੂੰ ਲੈ ਕੇ ਇਕ ਨਵੀਂ ਸਿਆਸੀ ਬਹਿਸ ਛਿੜ ਗਈ ਹੈ | ਰਿਫੌਰਮ ਯੂ.ਕੇ. ਦੇ ਆਗੂ ਜ਼ੀਆ ਯੂਸਫ਼ ਨੇ ਸਿੱਖਾਂ ਵੱਲੋਂ ਪਹਿਨੀ ਜਾਂਦੀ ਛੋਟੀ ਕਿਰਪਾਨ ਦੀ ਤਸਵੀਰ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਹੈ ਕਿ ਟੋਰੀ ਪਾਰਟੀ ਸਮੇਂ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਜਾਂਦਾ ਹੈ ਤੇ ਦੂਜੇ ਨੂੰ ਨਹੀਂ ਕਿਉਂਕਿ ਉਹਨਾਂ ਦੇ ਧਰਮ ਅਲਗ ਅਲਗ ਹਨ | ਲੇਕਿਨ ਰਿਫੌਰਮ ਦੀ ਸਰਕਾਰ ਆਉਣ ਤੇ ਅਜੇਹਾ ਨਹੀਂ ਹੋਵੇਗਾ ਸਭ ਲਈ ਇੱਕੋ ਕਾਨੂੰਨ ਹੋਵੇਗਾ ਭਾਵੇਂ ਉਸ ਦਾ ਧਰਮ ਜੋ ਵੀ ਹੋਵੇ | ਕਿਸੇ ਵੀ ਵਿਅਕਤੀ ਨੂੰ ਹਥਿਆਰ (ਕਿਰਪਾਨ) ਰੱਖਣ ਦੀ ਇਜ਼ਾਜ਼ਤ ਨਹੀਂ ਹੋਵੇਗੀ | ਇਸੇ ਤਰ੍ਹਾਂ 'ਰਿਸਟੋਰ ਬਿ੍ਟੇਨ' ਪਾਰਟੀ ਦੇ ਸੰਸਦ ਮੈਂਬਰ ਨੇ ਜਨਤਕ ਥਾਵਾਂ 'ਤੇ ਕਿਰਪਾਨ ਪਹਿਨਣ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਵਕਾਲਤ ਕੀਤੀ | ਉਹਨਾਂ ਨੇ ਵੀ 'ਸਭ ਲਈ ਇੱਕੋ ਨਿਯਮ' ਦਾ ਤਰਕ ਦਿੱਤਾ | ਹਾਲਾਂਕਿ ਉਨ੍ਹਾਂ ਦੇ ਅਧਿਕਾਰਤ ਮੈਨੀਫੈਸਟੋ 'ਚ ਬੁਰਕੇ, ਨਕਾਬ ਤੇ ਹਲਾਲ/ਝਟਕਾ ਮੀਟ ਵਰਗੀਆਂ ਪ੍ਰਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਪਰ ਹੁਣ ਜਨਤਕ ਥਾਵਾਂ 'ਤੇ ਪੂਰਨ ਇਕਸਾਰਤਾ ਲਿਆਉਣ ਦੇ ਨਾਂਅ ਹੇਠ ਕਿਰਪਾਨ ਨੂੰ ਵੀ ਇਸ ਦੇ ਘੇਰੇ 'ਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮਰੀਜ਼ ਨਾਲ ਸਬੰਧ ਬਣਾਉਣ ਵਾਲਾ ਭਾਰਤੀ ਮੂਲ ਦਾ ਡਾਕਟਰ 8 ਮਹੀਨਿਆਂ ਲਈ ਮੁਅੱਤਲ ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਦਾ ਬੀ.ਟੈੱਕ ਦੇ ਵੱਖ-ਵੱਖ ਸਮੈਸਟਰਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।