ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ)-ਯੂ.ਐਸ. ਆਰਮੀ ਕੋਰ ਆਫ਼ ਇੰਜੀਨੀਅਰਜ਼ (ਯੂ.ਐਸ.ਏ.ਸੀ.ਈ.) ਨੇ ਆਪਣੇ ਸਿੰਲਾਕੂ ਰਿਕਵਰੀ ਫੀਲਡ ਦਫ਼ਤਰ ਦੇ ਮੁਖੀ ਵਜੋਂ ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ। ਸਿਮਰਤਪਾਲ ਸਿੰਘ ਇਸ ਸਮੇਂ ਯੂ.ਐਸ.ਏ.ਸੀ.ਈ. ਦੇ ਜਪਾਨ ਜ਼ਿਲ੍ਹੇ ਦੇ ਡਿਪਟੀ ਕਮਾਂਡਰ ਵਜੋਂ ਸੇਵਾ ਨਿਭਾ ਰਹੇ ਹਨ। ਆਪਣੇ ਕਰੀਅਰ ਦੇ ਸ਼ੁਰੂ 'ਚ ਉਨ੍ਹਾਂ ਨੇ 249ਵੀਂ ਇੰਜੀਨੀਅਰ ਬਟਾਲੀਅਨ 'ਚ ਸੇਵਾ ਨਿਭਾਈ। ਆਪਣੀ ਨਿਯੁਕਤੀ ਉਪਰੰਤ ਉਨ੍ਹਾਂ ਨੇ ਕਿਹਾ ਕਿ ਇਸ ਰਿਕਵਰੀ ਮਿਸ਼ਨ ਵਿਚ ਸ਼ਾਮਿਲ ਹੋਣਾ ਸਨਮਾਨ ਦੀ ਗੱਲ ਹੈ । ਉਹ ਕਮਾਂਡਰ ਲੈਫਟੀਨੈਂਟ ਕਰਨਲ ਐਡਰੀਅਨ ਬਿਗਰਸਟਾਫ ਦੀ ਥਾਂ ਲੈਣਗੇ।