27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮੈਮੋਰੀਅਲ ਡੇਅ ਪਰੇਡ ਮÏਕੇ ਇਲੀਨੋਇਸ 'ਚ ਵਿਸ਼ਵ ਜੰਗਾਂ ਦੇ ਸਿੱਖ ਸ਼ਹੀਦਾਂ ਦੀ ਯਾਦ 'ਚ ਝਾਕੀਆਂ ਨੂੰ ਸਲਾਮੀ ਦਿੱਤੀ <br/>

ਮੈਮੋਰੀਅਲ ਡੇਅ ਪਰੇਡ ਮੌਕੇ ਸ਼ਾਮਿਲ ਸਿੱਖ ਭਾਈਚਾਰੇ ਦੇ ਲੋਕ ਤੇ ਕੱਢੀ ਗਈ ਝਾਕੀ | ਤਸਵੀਰਾਂ- ਐਸ ਅਸ਼ੋਕ ਭÏਰਾ <br/> 04-06-2026
ਸਾਨ ਫਰਾਂਸਿਸਕੋ, 3 ਜੂਨ (ਐਸ. ਅਸ਼ੋਕ ਭÏਰਾ)-ਪਹਿਲੇ ਅਤੇ ਦੂਜੇ ਵਿਸ਼ਵ ਯੁੱਧ 'ਚ ਸਿੱਖ ਸੈਨਿਕਾਂ ਦੀ ਸੇਵਾ ਅਤੇ ਕੁਰਬਾਨੀ ਦਾ ਸਨਮਾਨ ਕਰਦੇ ਹੋਏ ਇਲੀਨੋਇਸ 'ਚ ਤੇ ਇਸ ਦੇ ਆਲੇ-ਦੁਆਲੇ ਦੇ ਉਪਨਗਰਾਂ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਨੈਪਰਿਵਲ ਅਤੇ ਸ਼ਿਆਮਬਰਗ 'ਚ ਮੈਮੋਰੀਅਲ ਡੇਅ ਪਰੇਡਾਂ ਅਤੇ ਸਮਾਰੋਹਾਂ 'ਚ ਹਿੱਸਾ ਲਿਆ ਤੇ ਵੱਖ ਵੱਖ ਝਾਕੀਆਂ ਵਿਚ ਸਿੱਖ ਸੈਨਿਕਾਂ ਜਿਨ੍ਹਾਂ ਆਜ਼ਾਦੀ ਦੀ ਰੱਖਿਆ ਅਤੇ ਸਹਿਯੋਗੀ ਫੌਜਾਂ ਦੇ ਸਮਰਥਨ 'ਚ ਆਪਣੀਆਂ ਜਾਨਾਂ ਦਿੱਤੀਆਂ, ਦੀ ਯਾਦ 'ਚ ਚਿੱਤਰਕਾਰੀ ਪ੍ਰਦਰਸ਼ਨੀਆਂ ਸਲਾਹੁਣਯੋਗ ਸਨ ¢ ਜ਼ਿਕਰਯੋਗ ਹੈ ਕਿ ਸਿੱਖ ਅਮਰੀਕੀ ਭਾਈਚਾਰਾ 2012 ਤੋਂ ਮੈਮੋਰੀਅਲ ਡੇਅ ਸਮਾਰੋਹਾਂ ਅਤੇ ਪਰੇਡਾਂ ਵਿਚ ਹਿੱਸਾ ਲੈ ਰਿਹਾ ਹੈ | ਸ਼ਿਕਾਗੋ ਪਰੇਡ ਲੇਕ ਅਤੇ ਡੀਅਰਬੋਰਨ ਸਟਰੀਟ ਤੋਂ ਸ਼ੁਰੂ ਹੋ ਕੇ ਵੈਨ ਬੁਰੇਨ ਸਟਰੀਟ 'ਤੇ ਸਮਾਪਤ ਹੋਈ | ਸਿੱਖ ਭਾਗੀਦਾਰਾਂ ਦਾ ਭਰਪੂਰ ਸਵਾਗਤ ਕੀਤਾ ਗਿਆ | ਸਿੱਖ ਟੁਕੜੀ ਦੀ ਅਗਵਾਈ ਦੋ ਵੱਡੇ ਅਮਰੀਕੀ ਝਿੰਡਆਂ ਅਤੇ ਨਿਸ਼ਾਨ ਸਾਹਿਬ ਦੁਆਰਾ ਕੀਤੀ ਗਈ ਸੀ | ਜਿਵੇਂ ਹੀ ਸਮੂਹ ਮੁੱਖ ਸਮੀਖਿਆ ਸਟੈਂਡ ਦੇ ਨੇੜੇ ਪਹੁੰਚਿਆ, ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਦੁਆਰਾ ਭਾਈਚਾਰੇ ਦੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਸਲਾਮੀ ਦਿੱਤੀ ਗਈ | ਸਨਮਾਨਿਤ ਕੀਤੇ ਗਏ ਲੋਕਾਂ 'ਚੋਂ ਹਿੁਸ਼ਆਰਪੁਰ ਦੇ ਕਾਠੇ ਪਿੰਡ ਦੇ 1959 'ਚ ਕਮਿਸ਼ਨ ਹਾਸਿਲ ਕਰਨ ਵਾਲੇ ਕਰਨਲ ਨਿਰਮਲ ਸਿੰਘ (88) ਸ਼ਾਮਲ ਸਨ | ਸ਼ਿਕਾਗੋ ਨੇ 1870 ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਮੈਮੋਰੀਅਲ ਡੇਅ ਪਰੇਡਾਂ ਦੀ ਮੇਜਬਾਨੀ ਕਰਿਦਆਂ ਇਸ ਵਾਰ ਵੀ ਮਾਰਚਿੰਗ ਬੈਂਡ, ਕੈਡੇਟ, ਵਰਦੀਧਾਰੀ ਸਿਪਾਹੀ, ਸਾਬਕਾ ਸੈਨਿਕਾਂ ਦੇ ਸਮੂਹ, ਫÏਜੀ ਜੀਪਾਂ ਸ਼ਾਮਿਲ ਸਨ | ਪ੍ਰਮੁੱਖ ਤੌਰ 'ਤੇ ਸਜਾਈ ਸਿੱਖ ਅਮਰੀਕੀ ਝਾਕੀ ਸੀ ਜੋ ਵਿਸ਼ਵ ਯੁੱਧ 'ਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਿੱਖ ਸਿੈਨਕਾਂ ਦਾ ਸਨਮਾਨ ਕਰਦੀ ਸੀ |

ਪਿਛਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ 7 ਨੂੰ <br/> ਅਗਲੀ ਖ਼ਬਰ ਔਰਤ ਨਾਲ ਵਧੀਕੀ ਕਰਨ ਦੇ ਮਾਮਲੇ 'ਚ ਪੁਲਿਸ ਅਫ਼ਸਰ ਬਰਖ਼ਾਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।