27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਔਰਤ ਨਾਲ ਵਧੀਕੀ ਕਰਨ ਦੇ ਮਾਮਲੇ 'ਚ ਪੁਲਿਸ ਅਫ਼ਸਰ ਬਰਖ਼ਾਸਤ

ਅਜੀਤ ਡੈਸਕ 04-06-2026
ਸੈਕਰਾਮੈਂਟੋ, 3 ਜੂਨ (ਹੁਸਨ ਲੜੋੋਆ ਬੰਗਾ)-ਉੱਤਰੀ ਕੈਰੋਲੀਨਾ ਦੇ ਸ਼ੈਲਬੀ ਵਿਚ ਇਕ ਪੁਲਿਸ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ । ਇਹ ਕਾਰਵਾਈ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਜਿਸ ਵਿਚ ਉਹ ਇਕ ਕਾਲੀ ਔਰਤ ਨੂੰ ਜ਼ਮੀਨ 'ਤੇ ਸੁੱਟ ਕੇ ਉਸ ਦੇ ਵਾਰ-ਵਾਰ ਮੁੱਕੇ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਤੋਂ ਬਾਅਦ ਸ਼ੈਲਬੀ ਵਿਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਅਧਿਕਾਰੀ ਦੀ ਬਰਖਾਸਤਗੀ ਦੀ ਮੰਗ ਕੀਤੀ। ਪੁਲਿਸ ਅਫਸਰ ਜਿਸ ਦਾ ਨਾਂਅ ਜਨਤਕ ਨਹੀਂ ਕੀਤਾ ਗਿਆ, ਨੂੰ ਸ਼ੈਲਬੀ ਪੁਲਿਸ ਮੁਖੀ ਬ੍ਰੈਡ ਫਰੇਜ਼ਰ ਅਨੁਸਾਰ ਇਕ ਪ੍ਰਸ਼ਾਸਕੀ ਜਾਂਚ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਮੈਮੋਰੀਅਲ ਡੇਅ ਪਰੇਡ ਮÏਕੇ ਇਲੀਨੋਇਸ 'ਚ ਵਿਸ਼ਵ ਜੰਗਾਂ ਦੇ ਸਿੱਖ ਸ਼ਹੀਦਾਂ ਦੀ ਯਾਦ 'ਚ ਝਾਕੀਆਂ ਨੂੰ ਸਲਾਮੀ ਦਿੱਤੀ... ਅਗਲੀ ਖ਼ਬਰ ਉਂਟਾਰੀਓ ਦੇ ਪੀ.ਐੱਨ.ਪੀ. ਪ੍ਰੋਗਰਾਮ 'ਚ ਫੇਰਬਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।