27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਉਂਟਾਰੀਓ ਦੇ ਪੀ.ਐੱਨ.ਪੀ. ਪ੍ਰੋਗਰਾਮ 'ਚ ਫੇਰਬਦਲ

ਅਜੀਤ ਡੈਸਕ 04-06-2026

**ਰੁਜ਼ਗਾਰ ਪੱਤਰਾਂ ਦੀ ਛਾਣਬੀਣ ਕੀਤੀ ਸਖ਼ਤ
ਟੋਰਾਂਟੋ, 3 ਜੂਨ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਅਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਂਟਾਰੀਓ ਵਿਚ ਸਰਕਾਰ ਵਲੋਂ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ (ਪੀ.ਐੱਨ.ਪੀ.) 'ਚ ਫੇਰਬਦਲ ਕਰਦੇ ਹੋਏ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲੈਣ ਲਈ ਪੀ.ਐੱਨ.ਪੀ. ਦੀ ਦੁਰਵਰਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਾਂਤ ਦੇ ਪੀ.ਐੱਨ.ਪੀ. ਇਤਿਹਾਸ 'ਚ ਸਰਕਾਰ ਵਲੋਂ ਏਨੀਆਂ ਵੱਡੀਆਂ ਤਬਦੀਲੀਆਂ ਪਹਿਲੀ ਵਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਤਹਿਤ ਪਰਮਾਨੈਂਟ ਰੈਜੀਡੈਂਸ (ਪੀ.ਆਰ.) ਲਈ ਉਂਟਾਰੀਓ ਪੀ.ਐੱਨ.ਪੀ. ਦੀਆਂ ਸਾਰੀਆਂ 9 ਸ਼੍ਰੇਣੀਆਂ ਵਿਚ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵਲੋਂ ਅਜੇ ਪੀ.ਐੱਨ.ਪੀ. 'ਚ ਨਵੀਂਆਂ ਸ਼੍ਰੇਣੀਆਂ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਡਰਾਅ ਵਾਸਤੇ ਉਮੀਦਵਾਰਾਂ ਵਲੋਂ ਪਹਿਲਾਂ ਤੋਂ ਦਾਖ਼ਲ ਕੀਤੇ ਹੋਏ ਪ੍ਰੋਫਾਇਲ (ਐਕਸਪ੍ਰੈਸ਼ਨ ਆਫ ਇੰਟ੍ਰੱਸਟ) ਦੇ ਭਵਿੱਖ ਬਾਰੇ ਕੁਝ ਦੱਸਿਆ ਗਿਆ ਹੈ। ਪੀ.ਐੱਨ.ਪੀ. 'ਚ 30 ਮਈ ਤੋਂ ਪਹਿਲਾਂ ਦਾਖ਼ਲ ਕੀਤੀਆਂ ਗਈਆਂ ਅਰਜ਼ੀਆਂ ਪਹਿਲੇ ਨਿਯਮਾਂ ਅਨੁਸਾਰ ਵਿਚਾਰ ਅਧੀਨ ਰਹਿਣਗੀਆਂ। ਪਤਾ ਲੱਗਾ ਹੈ ਕਿ ਭਵਿੱਖ ਵਿਚ ਉਂਟਾਰੀਓ ਦੇ ਕਾਰੋਬਾਰਾਂ ਵਿਚ ਕਾਮਿਆਂ ਦੀ ਮੰਗ ਦੇ ਆਧਾਰ 'ਤੇ ਕਿੱਤਿਆਂ ਦੇ ਸਿੱਖਿਅਤ ਮਾਹਿਰਾਂ (ਸਕਿੱਲਡ ਵਰਕਰਜ਼) ਨੂੰ ਪਹਿਲ ਦਿੱਤੀ ਜਾਇਆ ਕਰੇਗੀ। ਫਾਰਨ ਵਰਕਰਜ਼ ਕੈਟੇਗਰੀ, ਇੰਟਰਨੈਸ਼ਨਲ ਸਟੂਡੈਂਟ ਵਿੱਦ ਜਾਬ ਆਫਰ, ਇਨ-ਡਿਮਾਂਡ ਸਕਿੱਲ ਕੈਟੇਗਰੀ, ਮਾਸਟਰਜ਼ ਗਰੈਜੂਏਟ ਕੈਟੇਗਰੀ, ਪੀ.ਐਚ.ਡੀ. ਗਰੈਜੂਏਟ ਕੈਟੇਗਰੀ, ਹਿਊਮਨ ਕੈਪੀਟਲ ਕੈਟੇਗਰੀ, ਫਰੈਂਚ ਸਪੀਕਿੰਗ ਸਕਿੱਲਡ ਵਰਕਰਜ਼ ਕੈਟੇਗਰੀ, ਸਕੱਲਿਡ ਟਰੇਡਜ਼ ਕੈਟੇਗਰੀ ਅਤੇ ਇੰਟਪ੍ਰੋਨੁਇਰ ਕੈਟੇਗਰੀ ਵਿਚ ਨਵੀਂਆਂ ਅਰਜੀਆਂ ਲੈਣਾ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ਼ ਹੀ ਨੋਕਰੀ ਪੇਸ਼ਕਸ਼ ਦੇ ਸਿਲਸਿਲੇ ਵਿਚ ਇਮੀਗ੍ਰੇਸ਼ਨ ਵਿਭਾਗ ਨਾਲ਼ ਚੱਲ ਰਹੇ ਧਾਂਦਲੀਆਂ ਦੇ ਕੋਹੜ ਨੂੰ ਕੱਟਣ ਲਈ ਸਰਕਾਰ ਨੇ ਰੁਜ਼ਗਾਰ ਪੱਤਰ ਦੇਣ ਵਾਲੇ ਕਾਰੋਬਾਰੀਆਂ ਦੀ ਛਾਣਬੀਣ ਵਧਾਈ ਹੈ। ਨਵੇਂ ਲਾਗੂ ਕੀਤੇ ਗਏ ਸਿਸਟਮ 'ਚ ਉਨ੍ਹਾਂ ਕਾਰੋਬਾਰੀਆਂ ਦੇ ਰੁਜ਼ਗਾਰ ਪੱਤਰਾਂ ਨੂੰ ਹੀ ਮਾਨਤਾ ਦਿੱਤੀ ਜਾਵੇਗੀ ਜੋ ਉਂਟਾਰੀਓ ਪੀ.ਐੱਨ.ਪੀ. ਦੇ ਵਿਭਾਗ ਨਾਲ਼ ਰਜਿਸਟਰ ਹੋਣਗੇ।
ਪਿਛਲੀ ਖ਼ਬਰ ਔਰਤ ਨਾਲ ਵਧੀਕੀ ਕਰਨ ਦੇ ਮਾਮਲੇ 'ਚ ਪੁਲਿਸ ਅਫ਼ਸਰ ਬਰਖ਼ਾਸਤ ਅਗਲੀ ਖ਼ਬਰ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਕਾਰਕੁੰਨ 1984 ਦੇ ਸਿੱਖ ਕਤਲੇਆਮ ਦੀ ਮਾਨਤਾ ਅਤੇ ਸਿੱਖ ਰਾਜ ਦੀ ਹਮਾਇਤ ਲਈ ਅਜ਼ਰਬਾਈਜਾਨ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।