27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਕਾਰਕੁੰਨ 1984 ਦੇ ਸਿੱਖ ਕਤਲੇਆਮ ਦੀ ਮਾਨਤਾ ਅਤੇ ਸਿੱਖ ਰਾਜ ਦੀ ਹਮਾਇਤ ਲਈ ਅਜ਼ਰਬਾਈਜਾਨ 'ਚ ਕਰ ਰਹੇ ਹਨ ਮੀਟਿੰਗਾਂ-

ਅਜੀਤ ਡੈਸਕ 04-06-2026
ਲੰਡਨ, 3 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਪੰਜ ਗਲੋਬਲ ਖੇਤਰਾਂ ਦੇ ਨੁਮਾਇੰਦਿਆਂ ਨੇ ਅੱਜ ਅਜ਼ਰਬਾਈਜਾਨ ਦੀ ਪਾਰਲੀਮੈਂਟ 'ਚ ਕਈ ਸੀਨੀਅਰ ਸੰਸਦ ਮੈਂਬਰਾਂ ਨਾਲ ਅਹਿਮ ਮੀਟਿੰਗ ਵਿਚ ਹਿੱਸਾ ਲਿਆ। ਪ੍ਰੈਸ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਇਸ ਮੀਟਿੰਗ ਵਿਚ ਨੈਸ਼ਨਲ ਫਰੰਟ ਪਾਰਟੀ ਦੇ ਚੇਅਰਮੈਨ ਰਾਜ਼ੀ ਨੂਰੂਲਾਯੇਵ ਅਤੇ ਤੁਰਾਲ ਗੰਜਾਲੀਯੇਵ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਤੁਰਾਲ ਗੰਜਾਲੀਯੇਵ ਨੇ ਤੁਰੰਤ 1984 ਦੇ ਸਿੱਖ ਕਤਲੇਆਮ ਅਤੇ ਭਾਰਤ ਸਰਕਾਰ ਵਲੋਂ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਅੰਤਰਰਾਸ਼ਟਰੀ ਦਮਨ ਨੀਤੀ ਦਾ ਹਵਾਲਾ ਦਿੱਤਾ। ਇਸ ਇਕ ਘੰਟੇ ਦੀ ਮੀਟਿੰਗ ਦੌਰਾਨ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਤੋਂ ਆਏ ਸਿੱਖ ਬੁਲਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲੇ ਆ ਰਹੇ ਸਿੱਖਾਂ ਦੇ ਅਜ਼ਰਬਾਈਜਾਨ ਨਾਲ ਇਤਿਹਾਸਕ ਸਬੰਧਾਂ ਬਾਰੇ ਚਰਚਾ ਕੀਤੀ।
ਗੱਲਬਾਤ ਦਾ ਮੁੱਖ ਕੇਂਦਰ ਭਾਰਤ 'ਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਰਿਹਾ, ਜਿਸ ਵਿਚ ਜਗਤਾਰ ਸਿੰਘ ਜੋਹਲ ਦੀ ਗੈਰ-ਕਾਨੂੰਨੀ ਹਿਰਾਸਤ, ਸਿੱਖਾਂ ਦਾ ਸਵੈ-ਨਿਰਣੇ ਦਾ ਅਧਿਕਾਰ ਅਤੇ ਸਿੱਖ ਹੋਮਲੈਂਡ 'ਖਾਲਿਸਤਾਨ' ਦੀ ਮੁਹਿੰਮ ਸ਼ਾਮਲ ਸਨ। ਜਾਣਕਾਰੀ ਮੁਤਾਬਿਕ ਬਾਕੂ ਯੂਨੀਵਰਸਿਟੀ ਵਿਖੇ 1984 ਦੇ ਸਿੱਖ ਕਤਲੇਆਮ ਅਤੇ ਭਾਰਤ ਸਰਕਾਰ ਵਲੋਂ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੇ ਮੁੱਦੇ 'ਤੇ ਇਕ ਰੋਜ਼ਾ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਦੌਰਾਨ ਇਕ ਵੱਡਾ ਐਲਾਨ ਹੋਣ ਦੀ ਉਮੀਦ ਹੈ, ਜੋ ਭਾਰਤ ਨੂੰ ਕਤਲੇਆਮ ਦੇ ਦੋਸ਼ਾਂ ਤਹਿਤ ਅੰਤਰਰਾਸ਼ਟਰੀ ਅਦਾਲਤ ਵਿਚ ਲਿਜਾਣ ਲਈ ਮਜਬੂਰ ਕਰ ਸਕਦਾ ਹੈ।
ਪਿਛਲੀ ਖ਼ਬਰ ਉਂਟਾਰੀਓ ਦੇ ਪੀ.ਐੱਨ.ਪੀ. ਪ੍ਰੋਗਰਾਮ 'ਚ ਫੇਰਬਦਲ ਅਗਲੀ ਖ਼ਬਰ ਦੂਸਰੇ ਦਿਨ ਵੀ ਬਰਤਾਨਵੀ ਸੰਸਦ 'ਚ ਭਖਿਆ ਰਿਹਾ ਹੈਨਰੀ ਨੋਵਾਕ ਹੱਤਿਆ ਮਾਮਲਾ **ਸਾਊਥਹੈਂਪਟਨ ਥਾਣੇ ਬਾਹਰ ਪ੍ਰਦਰਸ਼ਨ, 11 ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।