ਸ਼ਿਕਾਗੋ, 3 ਜੂਨ (ਕੇਵਲ ਗੁਰਾਇਆ)-ਪੰਜਾਬੀ ਮੁਸ਼ਾਇਰਾ ਸੁਖਨਵਰ ਪੰਜਾਬ ਗਲੈਡਲ ਲਾਇਬਰੇਰੀ ਹਾਲ ਵਿਚ ਕਰਵਾਇਆ ਗਿਆ | ਇਹ ਮੁਸ਼ਾਇਰਾ ਦੋਨਾਂ ਪਾਸਿਉਂ ਪੰਜਾਬ ਦੇ ਲੋਕਾਂ ਵਲੋਂ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਕਰਵਾਇਆ ਗਿਆ | ਪੋ੍ਰਗਰਾਮ ਵਿਚ ਪੰਜਾਬੀ ਦੇ ਮਸ਼ਹੂਰ ਸ਼ਾਇਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਆਪਣੇ ਕਲਾਮ ਬਾਖ਼ੂਬੀ ਪੇਸ਼ ਕੀਤੇ | ਇਸ ਮੌਕੇ ਰਵਿੰਦਰ ਸਿੰਘ ਸਹਿਰਾਅ, ਡਾ. ਆਤਮਜੀਤ ਸਿੰਘ, ਅਖ਼ਤਰ ਹੁਸੈਨ ਸੰਧੂ, ਰਾਜ ਲਾਲੀ ਬਟਾਲਾ, ਗੁਰਲੀਨ ਕੌਰ, ਰਾਕਿੰਦ ਕੌਰ, ਤਹਿਰਾ ਰਿਧਾ, ਕਸ਼ਿਸ਼ ਹੁਸ਼ਿਆਰਪੁਰੀ, ਹੁਸੈਨ ਭੱਟੀ ਨਿਊਯਾਰਕ, ਸਾਜਿਦ ਚੌਧਰੀ, ਗ਼ੁਲਾਮ ਮੁਸਤਫ਼ਾ ਅੰਜੁਮ, ਬਦਰ ਇਸਲਾਮ, ਮੁਹੰਮਦ ਜਾਸਿਦ ਚੌਹਾਨ, ਆਬਿਦ ਰਾਸ਼ਿਦ ਆਦਿ ਨੇ ਆਪਣੀ ਸ਼ਾਇਰੀ ਪੇਸ਼ ਕਰਕੇ ਰੰਗ ਬੰਨਿ੍ਹਆ |