27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬਰਤਾਨਵੀ ਰਾਇਲ ਨੇਵੀ ਦੇ ਹੈਲੀਕਾਪਟਰ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ

ਅਜੀਤ ਡੈਸਕ 04-06-2026

ਲੰਡਨ, 3 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਡੇਵੋਨ ਵਿਚ ਇੱਕ ਸਿਖਲਾਈ ਅਭਿਆਸ ਦੌਰਾਨ ਰਾਇਲ ਨੇਵੀ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਰਾਇਲ ਨੇਵੀ ਦੇ ਤਿੰਨ ਅਧਿਕਾਰੀਆਂ ਦੀ ਮੌਤ ਹੋ ਗਈ | ਇੱਕ ਮਰਲਿਨ ਐਮ ਕੇ-4 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਸਵੇਰੇ ਲਗਭਗ 03:45 ਵਜੇ ਓਕਹੈਂਪਟਨ ਦੇ ਨੇੜੇ, ਸੋਰਟਨ ਡਾਊਨ ਵਿਖੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ | ਰਾਇਲ ਨੇਵੀ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਹੈਲੀਕਾਪਟਰ ਸਿਖਲਾਈ ਅਭਿਆਸ ਦੌਰਾਨ ਰਾਇਲ ਨੇਵੀ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਇਹ ਜਾਨਲੇਵਾ ਹਾਦਸਾ 'ਬੇਹੱਦ ਦੁਖਦਾਈ' ਹੈ ਅਤੇ ਉਨ੍ਹਾਂ ਦੀਆਂ ਸੰਵੇਦਨਾਵਾਂ ਰਾਇਲ ਨੇਵੀ ਦੇ ਉਨ੍ਹਾਂ ਤਿੰਨ ਮੈਂਬਰਾਂ ਦੇ ਪਰਿਵਾਰਾਂ, ਦੋਸਤਾਂ ਅਤੇ ਪਿਆਰਿਆਂ ਨਾਲ ਹਨ ਜਿਨ੍ਹਾਂ ਨੇ ਬਦਕਿਸਮਤੀ ਨਾਲ ਆਪਣੀ ਜਾਨ ਗੁਆ ਦਿੱਤੀ | ਨੇਵੀ ਦੇ ਮੁਖੀ ਜਨਰਲ ਸਰ ਗਵਿਨ ਜੇਨਕਿੰਸ, ਬਰਤਾਨਵੀ ਰੱਖਿਆ ਕਮੇਟੀ ਦੇ ਚੇਅਰਪਰਸਨ ਐਮ.ਪੀ. ਤਨਮਨਜੀਤ ਸਿੰਘ ਢੇਸੀ ਆਦਿ ਨੇ ਘਟਨਾਂ 'ਤੇ ਦੁੱਖ ਪ੍ਰਗਟ ਕੀਤਾ ਹੈ |


ਪਿਛਲੀ ਖ਼ਬਰ ਸ਼ਿਕਾਗੋ ਵਿਚ ਸੁਖਨਵਰ ਪੰਜਾਬੀ ਮੁਸ਼ਾਇਰਾ ਹੋਇਆ ਅਗਲੀ ਖ਼ਬਰ ਯੂ.ਕੇ. ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਮੁਕਾਬਲਾ 28 ਜੂਨ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।