ਲੈਸਟਰ, 3 ਜੂਨ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਸੱਭਿਆਚਾਰ, ਲੋਕ ਕਲਾ ਅਤੇ ਅਮੀਰ ਵਿਰਸੇ ਨੂੰ ਸਮਰਪਿਤ ਯੂ.ਕੇ. ਦਾ ਬਹੁ-ਚਰਚਿੱਤ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਮੁਕਾਬਲਾ 2026 ਇਸ ਵਾਰ ਵੀ ਸ਼ਾਨੋ-ਸ਼Ïਕਤ ਨਾਲ ਕਰਵਾਇਆ ਜਾ ਰਿਹਾ ਹੈ | ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਜਾਣੇ ਜਾਂਦੇ ਪ੍ਰੇਮਸ ਵੈਡਿੰਗ ਡੈਕੋਰੇਸ਼ਨ ਦੇ ਮੁਖੀ ਮੁਕੇਸ਼ ਅਤੇ ਸੁਨੀਤਾ ਵਲੋਂ ਕਰਵਾਏ ਜਾ ਰਹੇ ਇਸ ਵਿਸ਼ਾਲ ਸਮਾਗਮ ਨੂੰ ਲੈ ਕੇ ਯੂ.ਕੇ ਭਰ ਦੀਆ ਗਿੱਧਾ ਟੀਮਾ 'ਚ ਭਾਰੀ ਉਤਸ਼ਾਹ ਹੈ | ਪ੍ਰਬੰਧਕਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਸ਼ਾਨਦਾਰ ਅਤੇ ਪਰਿਵਾਰਕ ਸਮਾਗਮ ਐਤਵਾਰ, 28 ਜੂਨ ਨੂੰ ਯੂਨੀਵਰਸਿਟੀ ਆਫ ਬਰਮਿੰਘਮ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕਰਵਾਇਆ ਜਾਵੇਗਾ | ਸਮਾਗਮ ਦÏਰਾਨ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੀਆਂ ਪ੍ਰਤਿਭਾਸ਼ਾਲੀ ਗਿੱਧਾ ਟੀਮਾਂ ਆਪਣੇ ਕਲਾ-ਕÏਸ਼ਲ, ਰਵਾਇਤੀ ਬੋਲੀਆਂ, ਲੋਕ ਨਾਚ ਅਤੇ ਪੰਜਾਬੀ ਸੱਭਿਆਚਾਰ ਦੀਆਂ ਰੰਗ-ਬਿਰੰਗੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ | ਸਮਾਗਮ ਦੌਰਾਨ ਦਰਸ਼ਕਾਂ ਲਈ ਪੰਜਾਬੀ ਵਿਰਸੇ ਨਾਲ ਜੁੜੀਆਂ ਵਿਸ਼ੇਸ਼ ਝਲਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ | ਇਸ ਮੌਕੇ ਮੰਚ ਸੰਚਾਲਕ ਅਤੇ ਕਲਾਕਾਰ ਮੋਹਣੀ ਬਸਰਾ, ਮਨਜਿੰਦਰ ਪੁਰੇਵਾਲ ਅਤੇ ਇਟਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਮਨਦੀਪ ਸਿੰਘ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰÏਣਕ ਨੂੰ ਹੋਰ ਵਧਾਉਣਗੇ |