27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਕਾਤਲ ਗਿ੍ਫ਼ਤਾਰ

ਅਜੀਤ ਡੈਸਕ 04-06-2026
ਐਬਟਸਫੋਰਡ, 3 ਜੂਨ (ਗੁਰਦੀਪ ਸਿੰਘ ਗਰੇਵਾਲ)-ਬਿ੍ਟਿਸ਼ ਕੋਲੰਬੀਆ ਦੀ ਜਾਂਚ ਏਜੰਸੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਰੀ ਕੀਤੇ ਬਿਆਨ 'ਚ ਦੱਸਿਆ ਕਿ ਲੋਅਰ ਮੇਨਲੈਂਡ ਖੇਤਰ ਦੇ 32 ਸਾਲਾ ਬ੍ਰਾਇਨ ਕਿਰਾਲੀ-ਮਿਲਰ ਨੂੰ ਸਰੀ ਦੇ 46 ਸਾਲਾ ਕਾਰੋਬਾਰੀ ਤੇ ਸਟੂਡੀਓ ਦੇ ਮਾਲਕ ਬਲਜਿੰਦਰ ਸਿੰਘ ਬਿੰਦਰ ਗਰਚਾ ਦੇ ਕਤਲ ਦੇ ਮਾਮਲੇ 'ਚ ਪਹਿਲੇ ਦਰਜੇ ਦੇ ਕਤਲ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ | 13 ਜਨਵਰੀ 2026 ਨੂੰ ਸਵੇਰੇ ਲਗਭਗ 11:50 ਵਜੇ ਸਰੀ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੂੰ 176 ਸਟਰੀਟ ਦੇ 3500 ਬਲਾਕ ਨੇੜੇ ਸੜਕ ਕੋਲ ਇਕ ਵਿਅਕਤੀ ਦੇ ਪਏ ਹੋਣ ਦੀ ਸੂਚਨਾ ਮਿਲੀ ਸੀ | ਪੁਲਿਸ ਨੂੰ ਇਕ ਵਿਅਕਤੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ | ਫਾਇਰ ਸਰਵਿਸਿਜ਼ ਅਤੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਵੀ ਮÏਕੇ 'ਤੇ ਪਹੁੰਚੇ, ਪਰ ਉਸ ਵਿਅਕਤੀ ਨੂੰ ਘਟਨਾ ਸਥਾਨ 'ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ | ਜਾਂਚਕਰਤਾਵਾਂ ਨੇ ਗਰਚਾ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਕਈ ਜਾਂਚ ਪੱਖਾਂ 'ਤੇ ਕੰਮ ਕੀਤਾ | ਕਿਰਾਲੀ-ਮਿਲਰ ਨੂੰ ਕੈਮਲੂਪਸ 'ਚ ਬਿਨਾਂ ਕਿਸੇ ਘਟਨਾ ਦੇ ਗਿ੍ਫ਼ਤਾਰ ਕਰ ਲਿਆ ਗਿਆ | ਬਾਅਦ ਵਿਚ ਉਸ ਉਤੇ ਪਹਿਲੇ ਦਰਜੇ ਦੇ ਕਤਲ ਦਾ ਇਕ ਦੋਸ਼ ਲਗਾਇਆ ਗਿਆ | ਉਸ ਦੀ ਅਗਲੀ ਅਦਾਲਤੀ ਪੇਸ਼ੀ 5 ਜੂਨ ਨੂੰ ਹੋਵੇਗੀ |
ਪਿਛਲੀ ਖ਼ਬਰ ਯੂ.ਕੇ. ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਮੁਕਾਬਲਾ 28 ਜੂਨ ਨੂੰ <br/> ਅਗਲੀ ਖ਼ਬਰ ਚੜ੍ਹਦੀ ਕਲਾ ਫ਼ਿਲਮ ਨੂੰ ਯੂ.ਕੇ. 'ਚ ਭਰਵਾਂ ਹੁੰਗਾਰਾ **ਵਿਰੋਧ ਕਰਨ ਵਾਲੇ ਇਕ ਵਾਰ ਫ਼ਿਲਮ ਜ਼ਰੂਰ ਵੇਖਣ– ਐਮੀ ਵਿਰਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।