01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਰਮਿੰਘਮ ਵਿਚ ਚਾਕੂ ਮਾਰ ਕੇ ਵਿਅਕਤੀ ਦਾ ਕਤਲ, ਚਾਰ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 09-06-2026
ਲੈਸਟਰ (ਇੰਗਲੈਂਡ), 8 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਮਿੰਘਮ ਦੇ ਸਪਾਰਕਬਰੁੱਕ ਇਲਾਕੇ ਵਿਚ ਇਕ 40 ਸਾਲਾਂ ਦੇ ਕਰੀਬ ਉਮਰ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ¢ ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ¢ ਵੈਸਟ ਮਿਡਲੈਂਡਜ਼ ਪੁਲਿਸ ਅਨੁਸਾਰ ਘਟਨਾ ਵੀਰਵਾਰ ਸ਼ਾਮ ਕਰੀਬ 6.20 ਵਜੇ ਵਾਲਫੋਰਡ ਰੋਡ 'ਤੇ ਵਾਪਰੀ | ਪੁਲਿਸ ਅਤੇ ਐਂਬੂਲੈਂਸ ਸੇਵਾਵਾਂ ਮÏਕੇ 'ਤੇ ਪੁੱਜੀਆਂ ਅਤੇ ਜ਼ਖ਼ਮੀ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਸ਼ਾਮ ਕਰੀਬ 7 ਵਜੇ ਮÏਤ ਹੋ ਗਈ¢ ਪੁਲਿਸ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ¢ ਹਾਲਾਂਕਿ ਮਿ੍ਤਕ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ¢ ਜਾਂਚ ਦÏਰਾਨ ਬਿ੍ਸਟਲ ਇਲਾਕੇ ਤੋਂ 29 ਸਾਲਾ ਇੱਕ ਵਿਅਕਤੀ ਨੂੰ ਕਤਲ ਦੇ ਸ਼ੱਕ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ¢ ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਅਪਰਾਧੀ ਦੀ ਮਦਦ ਕਰਨ ਦੇ ਸ਼ੱਕ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ¢ ਪੁਲਿਸ ਮੁਤਾਬਕ ਚਾਰਾਂ ਨੂੰ ਪੁੱਛਗਿੱਛ ਲਈ ਵੈਸਟ ਮਿਡਲੈਂਡਜ਼ ਲਿਆਂਦਾ ਜਾ ਰਿਹਾ ਹੈ¢ ਪੁਲਿਸ ਦਾ ਮੰਨਣਾ ਹੈ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ ਅਤੇ ਇਸ ਵਿੱਚ ਸ਼ਾਮਲ ਲੋਕ ਇੱਕ-ਦੂਜੇ ਨੂੰ ਜਾਣਦੇ ਸਨ¢ ਇਸ ਕਾਰਨ ਜਾਂਚ ਟੀਮ ਇਸ ਮਾਮਲੇ ਨੂੰ ਕਤਲ ਦੀ ਯੋਜਨਾਬੱਧ ਘਟਨਾ ਮੰਨ ਕੇ ਜਾਂਚ ਕਰ ਰਹੀ ਹੈ¢ ਘਟਨਾ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਦੀ ਮÏਜੂਦਗੀ ਵਧਾ ਦਿੱਤੀ ਗਈ ਹੈ ਅਤੇ ਮÏਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ¢ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਸੀਸੀਟੀਵੀ/ਡੈਸ਼ਕੈਮ ਫੁਟੇਜ ਹੋਵੇ ਤਾਂ ਉਹ ਜਾਂਚ ਟੀਮ ਨਾਲ ਸੰਪਰਕ ਕਰਨ |




ਪਿਛਲੀ ਖ਼ਬਰ ਬ੍ਰੈਗਜ਼ਿਟ ਕਾਰਨ ਬਰਤਾਨੀਆ ਨੂੰ ਹਰ ਸਾਲ ਹੋ ਰਿਹਾ 30 ਅਰਬ ਪੌਂਡ ਤੱਕ ਦਾ ਨੁਕਸਾਨ-ਡੇਵਿਡ ਮਿਲੀਬੈਂਡ ਅਗਲੀ ਖ਼ਬਰ ਬਰਤਾਨਵੀ ਸੰਸਦੀ ਸਮੂਹ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵਧਦੇ ਤਣਾਅ 'ਤੇ ਚਿੰਤਾ ਪ੍ਰਗਟ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।