31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬ੍ਰੈਗਜ਼ਿਟ ਕਾਰਨ ਬਰਤਾਨੀਆ ਨੂੰ ਹਰ ਸਾਲ ਹੋ ਰਿਹਾ 30 ਅਰਬ ਪੌਂਡ ਤੱਕ ਦਾ ਨੁਕਸਾਨ-ਡੇਵਿਡ ਮਿਲੀਬੈਂਡ

ਅਜੀਤ ਡੈਸਕ 09-06-2026
ਲੈਸਟਰ (ਇੰਗਲੈਂਡ), 8 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਾਬਕਾ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੇ ਦਾਅਵਾ ਕੀਤਾ ਹੈ ਕਿ ਬ੍ਰੈਗਜ਼ਿਟ ਕਾਰਨ ਦੇਸ਼ ਨੂੰ ਹਰ ਸਾਲ 15 ਤੋਂ 30 ਅਰਬ ਪੌਂਡ ਤੱਕ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ¢ ਉਨ੍ਹਾਂ ਕਿਹਾ ਕਿ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਦਾ ਪ੍ਰਭਾਵ ਦੇਸ਼ ਉੱਤੇ ਹਰ ਰੋਜ਼ ਲੱਗਣ ਵਾਲੇ ਇੱਕ ਭਾਰੀ ਟੈਕਸ ਵਾਂਗ ਹੈ¢ ਐਂਥਨੀ ਸੈਲਡਨ ਦੀ ਨਵੀਂ ਕਿਤਾਬ ਦਿ ਬ੍ਰੈਗਜ਼ਿਟ ਇਫੈਕਟ ਵਿੱਚ ਲਿਖੇ ਆਪਣੇ ਲੇਖ ਵਿੱਚ ਮਿਲੀਬੈਂਡ ਨੇ ਕਿਹਾ ਕਿ ਬ੍ਰੈਗਜ਼ਿਟ ਨੇ ਬਰਤਾਨੀਆ ਅਤੇ ਯੂਰਪ ਦਰਮਿਆਨ ਸਹਿਯੋਗ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਲੇਬਰ ਸਰਕਾਰ ਨੂੰ ਯੂਰਪੀ ਯੂਨੀਅਨ ਨਾਲ ਨੇੜਲੇ ਸਬੰਧ ਮੁੜ ਬਣਾਉਣ ਲਈ ਨਵੀਂ ਰਾਜਨੀਤਿਕ ਪਹਿਲ ਕਰਨੀ ਚਾਹੀਦੀ ਹੈ¢ ਉਨ੍ਹਾਂ ਕਿਹਾ ਕਿ ਅਰਥਚਾਰੇ ਦੇ ਅੰਦਾਜ਼ਿਆਂ ਮੁਤਾਬਕ ਯੂਰਪੀ ਕਸਟਮ ਯੂਨੀਅਨ ਤੋਂ ਬਾਹਰ ਰਹਿਣ ਕਾਰਨ ਬਰਤਾਨੀਆ ਦੀ ਜੀਡੀਪੀ ਵਿੱਚ 0.5 ਤੋਂ 1 ਫ਼ੀਸਦੀ ਤੱਕ ਦੀ ਕਮੀ ਆਈ ਹੈ, ਜਿਸ ਦਾ ਅਰਥ ਹਰ ਸਾਲ 15 ਤੋਂ 30 ਅਰਬ ਪੌਂਡ ਦਾ ਨੁਕਸਾਨ ਹੈ¢ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਰਤਾਨੀਆ ਨੇ ਯੂਰਪ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਲਈ ਜਲਦ ਕਦਮ ਨਾ ਚੁੱਕੇ ਤਾਂ ਇਸ ਦੀ ਕੀਮਤ ਹੋਰ ਵੱਧ ਚੁਕਾਉਣੀ ਪੈ ਸਕਦੀ ਹੈ¢ ਮਿਲੀਬੈਂਡ ਨੇ ਕਿਹਾ ਕਿ ਵਧ ਰਹੀ ਵਿਸ਼ਵ ਅਸਥਿਰਤਾ ਦੇ ਮਾਹÏਲ ਵਿੱਚ ਬਰਤਾਨੀਆ ਲਈ ਯੂਰਪੀ ਦੇਸ਼ਾਂ ਨਾਲ ਮਜ਼ਬੂਤ ਸਹਿਯੋਗ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੋ ਗਿਆ ਹੈ¢ ਉਨ•ਾਂ ਇਹ ਵੀ ਕਿਹਾ ਕਿ ਬ੍ਰੈਗਜ਼ਿਟ ਨਾਲ ਪਰਵਾਸ ਦੀ ਸਮੱਸਿਆ ਦਾ ਹੱਲ ਵੀ ਨਹੀਂ ਨਿਕਲਿਆ¢ ਇਸੇ ਦÏਰਾਨ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਵੀ ਯੂਰਪ ਨਾਲ ਨੇੜਲੇ ਸਬੰਧਾਂ ਦੀ ਹਮਾਇਤ ਕਰ ਚੁੱਕੇ ਹਨ¢ ਉਨ੍ਹਾਂ ਕਿਹਾ ਹੈ ਕਿ ਬ੍ਰੈਗਜ਼ਿਟ ਨੇ ਨÏਜਵਾਨਾਂ ਦੇ ਮÏਕਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਰਕਾਰ ਇਸ ਰੁਕਾਵਟ ਨੂੰ ਦੂਰ ਕਰਨ ਲਈ ਕੰਮ ਕਰੇਗੀ¢


ਪਿਛਲੀ ਖ਼ਬਰ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਮੈਰੀਟੋਰੀਅਸ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਬਰਮਿੰਘਮ ਵਿਚ ਚਾਕੂ ਮਾਰ ਕੇ ਵਿਅਕਤੀ ਦਾ ਕਤਲ, ਚਾਰ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।