25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

17 ਸਾਲਾਂ ਵਿਦਿਆਰਥੀ ਦੀ ਝੀਲ 'ਚ ਡੁੱਬਣ ਨਾਲ ਮÏਤ

ਅਜੀਤ ਡੈਸਕ 10-06-2026
ਵੈਨਕੂਵਰ, 9 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਪਿ੍ੰਸ ਜਾਰਜ ਸ਼ਹਿਰ ਵਿਚ ਇੱਕ 17 ਸਾਲਾ ਵਿਦਿਆਰਥੀ ਦੀ ਝੀਲ ਵਿੱਚ ਡੁੱਬਣ ਕਾਰਨ ਮÏਤ ਹੋ ਜਾਣ ਦੀ ਦੁਖਦਾਈ ਸੂਚਨਾ ਹੈ¢ ਇਹ ਹਾਦਸਾ ਉਸ ਦੀ ਗ੍ਰੈਜੂਏਸ਼ਨ ਸਮਾਰੋਹ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਵਾਪਰਿਆ, ਜਿਸ ਕਾਰਨ ਪਰਿਵਾਰ, ਦੋਸਤਾਂ ਅਤੇ ਸਕੂਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ | ਜਾਣਕਾਰੀ ਅਨੁਸਾਰ ਪਿ੍ੰਸ ਜਾਰਜ ਦੇ ਦੱਖਣ-ਪੂਰਬ ਵਿੱਚ ਸਥਿਤ ਸਟੋਨੀ ਝੀਲ ਵਿੱਚ ਉਕਤ ਘਟਨਾ ਵਾਪਰੀ ¢ ਇਸ ਦÏਰਾਨ ਚਾਰ ਨÏਜਵਾਨ ਅਚਾਨਕ ਕਿਸਤੀ ਵਿੱਚੋਂ ਡੂੰਘੇ ਪਾਣੀ ਵਿੱਚ ਡਿੱਗ ਗਏ | ਤਿੰਨ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ 17 ਸਾਲਾ ਨÏਜਵਾਨ ਲਾਪਤਾ ਹੋ ਗਿਆ¢ ਬਚਾਅ ਟੀਮਾਂ ਵੱਲੋਂ ਕੀਤੀ ਗਈ ਭਾਲ ਦÏਰਾਨ ਉਸ ਦੇ ਡੁੱਬਣ ਦੀ ਪੁਸ਼ਟੀ ਹੋਈ | ਮਿ੍ਤਕ ਨÏਜਵਾਨ ਪਿ੍ੰਸ ਜਾਰਜ ਦੇ ਡੀ.ਪੀ. ਟÏਡ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ ਤੇ ਆਉਣ ਵਾਲੇ ਹਫ਼ਤੇ ਆਪਣੀ ਗ੍ਰੈਜੂਏਸ਼ਨ ਸਮਾਰੋਹ 'ਚ ਸ਼ਾਮਲ ਹੋਣਾ ਸੀ | ਸਕੂਲ ਪ੍ਰਬੰਧਕਾਂ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਦੱਸਆ ਹੈ | ਪੁਲਿਸ ਤੇ ਬਚਾਅ ਏਜੰਸੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਤਵੀਰ ਕੌਰ ਨੇ ਸਾਊਥੈਂਪਟਨ ਦੇ ਮੁੱਦਿਆਂ ਅਤੇ ਹੈਨਰੀ ਨੋਵਾਕ ਦੇ ਕਤਲ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਕੀਤੀ ਮੁ... ਅਗਲੀ ਖ਼ਬਰ ਮੈਨਚੈਸਟਰ ਦੇ ਸਕੂਲ 'ਚ ਚਾਕੂ ਹਮਲਾ, ਦੋ ਵਿਦਿਆਰਥੀ ਅਤੇ ਅਧਿਆਪਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।