25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਤਵੀਰ ਕੌਰ ਨੇ ਸਾਊਥੈਂਪਟਨ ਦੇ ਮੁੱਦਿਆਂ ਅਤੇ ਹੈਨਰੀ ਨੋਵਾਕ ਦੇ ਕਤਲ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 10-06-2026
ਲੰਡਨ, 9 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਹੈਂਪਟਨ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸਥਾਨਿਕ ਸਿੱਖ ਸੰਸਦ ਮੈਂਬਰ ਸਤਵੀਰ ਕੌਰ ਨੇ ਬੀਤੇ ਕੱਲ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ | ਉਹਨਾਂ ਇਸ ਮੌਕੇ ਸਾਊਥੈਂਪਟਨ ਸ਼ਹਿਰ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਇਸ ਸਮੇਂ ਸਥਾਨਿਕ ਭਾਈਚਾਰਾ ਅਤੇ ਸਮੁੱਚ ਸ਼ਹਿਰ ਮੁਸ਼ਕਲ ਸਮਿਆਂ ਦਾ ਸਾਹਮਣਾ ਕਰ ਰਿਹਾ ਹੈ | ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਰਕਾਰ 'ਹੈਨਰੀ ਨੋਵਾਕ' ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਕਾਰਨ ਖੜ੍ਹੇ ਹੋਏ ਗੰਭੀਰ ਸਵਾਲਾਂ ਦੇ ਜਵਾਬ ਲੱਭਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਪੁਲਿਸ ਦੇ ਆਚਰਣ ਦੀ ਜਾਂਚ ਕਰ ਰਹੀ ਸੁਤੰਤਰ ਸੰਸਥਾ ਨੂੰ ਸਰਕਾਰ ਵੱਲੋਂ ਪੂਰੀ ਸਹਾਇਤਾ ਅਤੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਇਸ ਮਾਮਲੇ ਦੀ ਜਾਂਚ ਬਿਨਾਂ ਕਿਸੇ ਦੇਰੀ ਦੇ ਅਤੇ ਬਾਰੀਕੀ ਨਾਲ ਕੀਤੀ ਜਾ ਸਕੇ | ਇਸ ਮੁਸ਼ਕਲ ਘੜੀ 'ਚ, ਜਦੋਂ ਸ਼ਹਿਰ 'ਚ ਤਣਾਅ ਅਤੇ ਭਾਵਨਾਵਾਂ ਬਹੁਤ ਵਧੀਆਂ ਹੋਈਆਂ ਹਨ, ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ ਆਵਾਜ਼ ਚੁੱਕਦੇ ਰਹਿਣਗੇ ਜੋ ਸਾਊਥੈਂਪਟਨ ਅਤੇ ਇਸ ਤੋਂ ਬਾਹਰ ਆਪਸੀ ਪਾੜਾ ਪਾਉਣ, ਨਫ਼ਰਤ ਫੈਲਾਉਣ ਅਤੇ ਤਣਾਅ ਵਧਾਉਣ ਲਈ ਇਸ ਦੁਖਾਂਤ ਦਾ ਗਲਤ ਫਾਇਦਾ ਉਠਾ ਰਹੇ ਹਨ | ਪ੍ਰਧਾਨ ਮੰਤਰੀ ਤੇ ਸੰਸਦ ਮੈਂਬਰ ਸਤਵੀਰ ਕੌਰ ਦੋਵਾਂ ਨੇ ਹੈਨਰੀ ਦੇ ਮਾਤਾ-ਪਿਤਾ ਦੀ ਇੱਛਾ ਦਾ ਸਨਮਾਨ ਕਰਨ ਦੀ ਗੱਲ ਦੁਹਰਾਈ | ਉਨ੍ਹਾਂ ਕਿਹਾ ਕਿ ਇਸ ਦੁਖਦਾਈ ਸਮੇਂ 'ਚ ਸਾਰਿਆਂ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੈ, ਤਾਂ ਜੋ ਹਰ ਕਿਸੇ ਲਈ ਸੁਰੱਖਿਅਤ ਮਾਹੌਲ ਬਣਾਇਆ ਜਾ ਸਕੇ ਤੇ ਇਹ ਯਕੀਨੀ ਹੋ ਸਕੇ ਕਿ ਭਵਿੱਖ ਵਿਚ ਅਜਿਹੀ ਘਟਨਾ ਦੁਬਾਰਾ ਕਦੇ ਨਾ ਵਾਪਰੇ |
ਪਿਛਲੀ ਖ਼ਬਰ ਉੁੱਘੇ ਸ਼ਾਇਰ ਸੰਤੋਖ ਸਿੰਘ ਮਿਨਹਾਸ ਦੀ ਪੁਸਤਕ 'ਸ਼ਬਦ ਹੀ ਜੀਉ ਹੈ' ਲੋਕ ਅਰਪਣ ਅਗਲੀ ਖ਼ਬਰ 17 ਸਾਲਾਂ ਵਿਦਿਆਰਥੀ ਦੀ ਝੀਲ 'ਚ ਡੁੱਬਣ ਨਾਲ ਮÏਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।