25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਉੁੱਘੇ ਸ਼ਾਇਰ ਸੰਤੋਖ ਸਿੰਘ ਮਿਨਹਾਸ ਦੀ ਪੁਸਤਕ 'ਸ਼ਬਦ ਹੀ ਜੀਉ ਹੈ' ਲੋਕ ਅਰਪਣ

ਅਜੀਤ ਡੈਸਕ 10-06-2026

-ਕਵਿਤਾ ਦੇ ਅਰਥ ਤੇ ਮੰਤਵ ਬਾਰੇ ਗੰਭੀਰ ਵਿਚਾਰਾਂ

ਸਾਨ ਫਰਾਂਸਿਸਕੋ, 9 ਜੂਨ (ਐਸ. ਅਸ਼ੋਕ ਭÏਰਾ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ ਸ਼ਾਇਰ ਜਗਜੀਤ ਨÏਸ਼ਹਿਰਵੀ ਦੇ ਗ੍ਰਹਿ ਵਿਖੇ ਕਰਵਾਏ ਸਮਾਗਮ ਦੋਰਾਨ ਕਵਿਤਾ ਦੇ ਅਰਥ ਤੇ ਮੰਤਵ ਵਿਸ਼ੇ 'ਤੇ ਵੱਖ ਵੱਖ ਬੁਲਾਰਿਆਂ ਨੇ ਜਿਥੇ ਕਵਿਤਾ ਨੂੰ ਸੂਖਮ ਤੋਂ ਸੂਖਮ ਕਿਹਾ ਉਥੇ ਉੱਘੇ ਸ਼ਾਇਰ ਸੰਤੋਖ ਮਿਨਹਾਸ ਦੀ ਚÏਥੀ ਕਾਵਿ ਪੁਸਤਕ 'ਸ਼ਬਦ ਹੀ ਜੀਉ ਹੈ' ਲੋਕ ਅਰਪਣ ਕੀਤੀ ਗਈ ਤੇ ਸੁਰੀਲੇ ਗਾਇਕ ਸੁਖਦੇਵ ਸਾਹਿਲ ਨੇ ਸੰਗੀਤਕ ਮਹÏਲ ਸਿਰਜਿਆ | ਪ੍ਰਧਾਨਗੀ ਮੰਡਲ 'ਚ ਡਾ. ਜਸਵੀਰ ਗਿੱਲ, ਡਾ. ਸੁਖਵਿੰਦਰ ਕੰਬੋਜ, ਕੁਲਵਿੰਦਰ, ਹਰਜਿੰਦਰ ਕੰਗ ਅਤੇ ਪਿ੍ਥੀਪਾਲ ਸਿੰਘ ਸੋਹੀ ਸ਼ਾਮਲ ਸਨ¢ ਕਵਿਤਾ ਬਾਰੇ ਸ਼ਾਇਰਾ ਸੁਰਜੀਤ ਸਖੀ ਨੇ ਕਿਹਾ ਕਿ ਕਵਿਤਾ ਦਾ ਮੂਕ ਸ੍ਰੋਤ ਭਾਵਨਾ ਹੈ¢ ਇਨ੍ਹਾਂ ਭਾਵਨਾਵਾਂ ਵਿਚ ਜੀਵਨ ਦੀਆਂ ਖ਼ੁਸ਼ੀਆਂ ਗ਼ਮੀਆਂ, ਅਧਿਆਤਮਕਤਾ ਦੀ ਮਸਤੀ, ਪ੍ਰੇਮ ਦੇ ਅਨੇਕ ਰੰਗ, ਕੁਰਦਤ ਦੀ ਵੰਨ ਸੁਵੰਨਤਾ ਦੇਖਕੇ ਉੱਠਦੀ ਹਿਲੋਰ ਤੇ ਹੋਰ ਸੂਖ਼ਮ ਅਹਿਸਾਸ ਰਲੇ ਹੋਏ ਹੁੰਦੇ ਹਨ¢ਹਰਿੰਦਰ ਕÏਰ ਸੋਹੀ ਨੇ ਐਸ ਐਸ ਮੀਸ਼ਾ ਦੀ ਕਵਿਤਾ 'ਚੀਕ ਬੁਲਬੁਲੀ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਵਿਤਾ ਭਾਵਾਂ ਦਾ ਪ੍ਰਗਟਾਵਾ ਕਰਨ ਲਈ, ਮਨ ਦੀ ਭੜਾਸ ਕੱਢਣ ਲਈ, ਹÏਸਲੇ ਬੁਲੰਦ ਕਰਨ ਲਈ ਅਤੇ ਹਾਕਮ ਦੇ ਬੋਲੇ ਕੰਨਾਂ ਵਿੱਚ ਆਪਣੀ ਆਵਾਜ਼ ਪਾਉਣ ਲਈ ਲਿਖੀ ਜਾਂਦੀ ਹੈ | ਅਮਰਜੀਤ ਕÏਰ ਪੰਨੂੰ, ਡਾ. ਸੁਖਵਿੰਦਰ ਕੰਬੋਜ, ਹਰਜਿੰਦਰ ਕੰਗ ,ਕੁਲਵਿੰਦਰ, ਪ੍ਰੋ. ਬਲਜਿੰਦਰ ਸਿੰਘ ਸਵੈਚ, ਡਾ. ਪਿ੍ਥੀਪਲ ਸਿੰਘ ਸੋਹੀ, ਜਸਵੀਰ ਸਿੰਘ ਧੀਮਾਨ, ਅਮਰਜੀਤ ਜÏਹਲ, ਲਾਜ ਨੀਲਮ ਸੈਣੀ, ਸੰਤੋਖ ਸਿੰਘ ਮਿਨਹਾਸ, ਪ੍ਰੋ. ਸੁਖਦੇਵ ਸਿੰਘ ਤੇ ਅਵਤਾਰ ਗੋਂਦਾਰਾ ਨੇ ਵੀ ਵਿਚਾਰ ਸਾਂਝੇ ਕੀਤੇ | ਹਾਲ ਹੀ 'ਚ ਜਸਵੀਰ ਗਿੱਲ ਨੂੰ ਪੀ ਐਚ ਡੀ ਡਿਗਰੀ ਮਿਲਣ 'ਤੇ ਮੁਬਾਰਕ ਵੀ ਦਿੱਤੀ ਗਈ | ਕਵਿਤਾ ਪਾਠ ਵਿਚ ਅਮਰਜੀਤ ਜÏਹਲ, ਅਮਰਜੀਤ ਕÏਰ ਪੰਨੂੰ, ਹਰਿੰਦਰ ਸੋਹੀ, ਸੰਤੋਖ ਸਿੰਘ ਮਿਨਹਾਸ, ਹਰਜਿੰਦਰ ਕੰਗ, ਸੁਰਜੀਤ ਸਖੀ, ਜਗਜੀਤ ਨੌਸ਼ਿਹਰਵੀ,ਜਸਵੀਰ ਸਿੰਘ ਧੀਮਾਨ, ਲਾਜ ਨੀਲਮ ਸੈਣੀ, ਪ੍ਰੋ. ਸੁਰਿੰਦਰ ਸਿੰਘ ਸੀਰਤ, ਕੁਲਵਿੰਦਰ ਅਤੇ ਡਾ. ਜਸਵੀਰ ਸਿੰਘ ਗਿੱਲ ਸ਼ਾਮਲ ਸਨ ਤੇ ਗੁਲਸ਼ਨ ਦਿਆਲ, ਸੋਨੂੰ ਸਾਹਿਲ, ਕੰਵਲਦੀਪ ਕÏਰ, ਬਰਜਿੰਦਰ ਸਿੰਘ, ਜੋਤੀ, ਜੇਅ ਸੰਧੂ, ਮਨਜੀਤ ਕÏਰ ਅਤੇ ਅਭੀਤਾਬ ਸੈਣੀ ਵੀ ਹਾਜਿਰ ਰਹੇ¢


ਫੋਟੋ- ਬੁੱਕ ਰਲੀਜ਼ 01

ਪਿਛਲੀ ਖ਼ਬਰ ਗਾਖਲ ਗਰੁੱਪ ਯੂ.ਐਸ.ਏ. ਤੇ ਗਾਖਲ ਪਰਿਵਾਰ ਵਲੋਂ ਵਾਹਗਾ ਬਾਰਡਰ 'ਤੇ ਬੋਤਲਾਂ ਵਾਲੇ ਠੰਡੇ ਪਾਣੀ ਦੀ ਸੇਵਾ 10 ਜੂਨ ਤੋਂ ਹ... ਅਗਲੀ ਖ਼ਬਰ ਸਤਵੀਰ ਕੌਰ ਨੇ ਸਾਊਥੈਂਪਟਨ ਦੇ ਮੁੱਦਿਆਂ ਅਤੇ ਹੈਨਰੀ ਨੋਵਾਕ ਦੇ ਕਤਲ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਕੀਤੀ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।