27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਹੰਟਾਵਾਇਰਸ ਦੀ ਲਪੇਟ 'ਚ ਆਇਆ ਕੈਨੇਡੀਅਨ ਯਾਤਰੀ ਹੋਇਆ ਸਿਹਤਯਾਬ

ਅਜੀਤ ਡੈਸਕ 10-06-2026
ਵੈਨਕੂਵਰ, 9 ਜੂਨ (ਮਲਕੀਤ ਸਿੰਘ)-ਕਰੂਜ਼ ਜਹਾਜ਼ 'ਤੇ ਹੰਟਾਵਾਇਰਸ ਦੇ ਵਾਇਰਸ ਨਾਲ ਸੰਕਰਮਿਤ ਪਾਏ ਗਏ ਕੈਨੇਡੀਅਨ ਯਾਤਰੀ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ | ਬਿ੍ਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ | ਜਾਣਕਾਰੀ ਅਨੁਸਾਰ ਪ੍ਰਭਾਵਿਤ ਯਾਤਰੀ ਨੂੰ ਮਈ ਮਹੀਨੇ ਦÏਰਾਨ ਉਸ ਕਰੂਜ਼ ਜਹਾਜ਼ ਤੋਂ ਬਾਹਰ ਕੱਢਿਆ ਗਿਆ ਸੀ, ਜਿੱਥੇ ਹੰਟਾਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ | ਉਸ ਤੋਂ ਬਾਅਦ ਉਸ ਦਾ ਇਲਾਜ ਅਤੇ ਨਿਗਰਾਨੀ ਕੀਤੀ ਗਈ | ਹੁਣ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ | ਅਧਿਕਾਰੀਆਂ ਮੁਤਾਬਕ ਇਸ ਘਟਨਾ ਤੋਂ ਬਾਅਦ ਚਾਰ ਕੈਨੇਡੀਅਨ ਨਾਗਰਿਕ ਬਿ੍ਟਿਸ਼ ਕੋਲੰਬੀਆ ਵਿਚ ਇਕਾਂਤਵਾਸ ਦÏਰਾਨ ਨਿਗਰਾਨੀ ਹੇਠ ਰਹੇ ਹਨ | ਸਿਹਤ ਵਿਭਾਗ ਨੇ ਕਿਹਾ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਜਨਤਾ ਲਈ ਖਤਰਾ ਘੱਟ ਹੈ |

ਪਿਛਲੀ ਖ਼ਬਰ ਸਿੱਖਸ ਇੰਨ ਅਕੈਡਮੀਆ ਯੂ.ਕੇ. 2026 ਸਲਾਨਾ ਖੋਜ ਵਿਦਿਆ ਕਾਨਫਰੰਸ ਵਾਰਿਕ ਯੂਨੀਵਰਸਿਟੀ ਵਿਖੇ ਹੋਈ ਅਗਲੀ ਖ਼ਬਰ ਸਕਾਟਲੈਂਡ ਵਿਚ ਟੀਕੇ ਰਾਹੀਂ ਭਾਰ ਘਟਾਉਣ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।