ਤੇਲੰਗਾਨਾ, 10 ਜੂਨ (ਇੰਟ.)-ਅਮਰੀਕਾ 'ਚ ਇਕ ਭਾਰਤੀ ਨÏਜਵਾਨ ਨੇ ਆਪਣੇ ਤਿੰਨ ਦੋਸਤਾਂ ਦੀ ਨਦੀ ਵਿਚ ਡੁੱਬਣ ਤੋਂ ਜਾਨ ਬਚਾਈ | ਹਾਲਾਂਕਿ, ਇਸ ਕਾਰਵਾਈ ਦੌਰਾਨ ਉਸਨੂੰ ਆਪਣੀ ਜਾਨ ਗਵਾਉਣੀ ਪਈ | 23 ਸਾਲਾ ਕੋਡੂਰੂ ਅਨੁਰੂਪ ਰੈੱਡੀ ਦੀ ਲਾਸ਼ ਮੰਗਲਵਾਰ (9 ਜੂਨ, 2026) ਸਵੇਰੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ | ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਸ਼ਾਲੀਗੋਵਰਮ ਦੇ ਰਹਿਣ ਵਾਲੇ ਅਨੁਰੂਪ ਦੀ ਮÏਤ 29 ਮਈ, 2026 ਨੂੰ ਅਮਰੀਕਾ ਦੇ ਲੁਈਸਿਆਨਾ ਦੇ ਟੋਰੋ ਬਾਯੂ ਪਾਰਕ 'ਚ ਹੋਈ | ਉਹ ਆਪਣੇ ਦੋਸਤਾਂ ਨਾਲ ਕੈਂਪਿੰਗ ਕਰਨ ਗਿਆ ਸੀ ਜਦੋਂ ਉਨ੍ਹਾਂ 'ਚੋਂ ਤਿੰਨ ਮੱਛੀਆਂ ਫੜਦੇ ਸਮੇਂ ਗਲਤੀ ਨਾਲ ਸਬਾਈਨ ਨਦੀ ਵਿਚ ਡਿੱਗ ਗਏ | ਅਨੁਰੂਪ ਨੇ ਉਨ੍ਹਾਂ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ¢ ਉਹ ਆਪਣੇ ਦੋਸਤਾਂ ਨੂੰ ਬਚਾਉਣ ਵਿਚ ਕਾਮਯਾਬ ਰਿਹਾ, ਪਰ ਉਸ ਦੀਆਂ ਲੱਤਾਂ ਮੱਛੀਆਂ ਫੜਨ ਦੇ ਜਾਲ 'ਚ ਫਸ ਗਈਆਂ, ਜਿਸ ਕਾਰਨ ਉਹ ਤੇਜ਼ ਵਹਾਅ 'ਚ ਵਹਿ ਗਿਆ | ਅਨੁਰੂਪ 2024 'ਚ ਅਮਰੀਕਾ ਗਿਆ ਸੀ | ਉਸਨੇ ਹਾਲ ਹੀ 'ਚ ਕੰਪਿਊਟਰ ਸਾਇੰਸ 'ਚ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਸੀ |