11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਲਕੀਤ ਸਿੰਘ ਕਿੱਤੂ ਨੇ 2 ਵਾਰ ਵਿਧਾਇਕ ਹੁੰਦਿਆਂ ਗ਼ਰੀਬ ਪਰਿਵਾਰਾਂ ਦੀ ਤਨੋ-ਮਨੋ, ਧਨੋ ਸੇਵਾ ਕੀਤੀ-ਚੇਤ ਸਿੰਘ ਸਿੱਧੂ

ਅਜੀਤ ਡੈਸਕ 12-06-2026
ਸਿਆਟਲ, 11 ਜੂਨ (ਹਰਮਨਪ੍ਰੀਤ ਸਿੰਘ)-ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸਵਰਗੀ ਮਲਕੀਤ ਸਿੰਘ ਕਿੱਤੂ ਸੰਬੰਧੀ ਕੀਤੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਾਇਦ ਕੇਵਲ ਸਿੰਘ ਢਿੱਲੋਂ ਇਸ ਗੱਲ ਤੋਂ ਅਣਜਾਨ ਹਨ ਕਿ ਮਲਕੀਤ ਸਿੰਘ ਕਿੱਤੂ 2 ਵਾਰ ਬਰਨਾਲਾ ਦੇ ਵਿਧਾਇਕ ਰਹੇ ਹਨ ਤੇ ਲੋਕਾਂ ਦੇ ਉਹ ਹਰਮਨ-ਪਿਆਰੇ ਆਗੂ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਤੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਸਾਥੀ ਰਹੇ ਹਨ | ਉਨ੍ਹਾਂ ਨੇ ਇਲਾਕੇ ਵਿਚ ਗ਼ਰੀਬ ਪਰਿਵਾਰਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਹਨ, ਜਿਨ੍ਹਾਂ ਵਿਚ ਉਹ ਗ਼ਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕਰਾਉਣੇ ਤੇ ਗ਼ਰੀਬ ਬੱਚਿਆਂ ਦੀ ਪੜ੍ਹਾਈ ਦੇ ਕਾਰਜ ਵੱਡੀ ਪੱਧਰ 'ਤੇ ਕਰਦੇ ਰਹੇ | ਉਨ੍ਹਾਂ ਦੇ ਹੀ ਪਾਏ ਪੂਰਨਿਆਂ 'ਤੇ ਚਲਦੇ ਉਨ੍ਹਾਂ ਦੇ ਸਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕਿੱਤੂ ਵੀ ਇਲਾਕੇ ਦੀ ਦਿਨ ਰਾਤ ਸੇਵਾ ਕਰ ਰਹੇ ਹਨ | ਚੇਤ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੂਰੀ ਸ਼ਾਨੋ-ਸ਼ੌਕਤ ਨਾਲ ਸਰਕਾਰ ਬਣਾਏਗੀ | ਉਨ੍ਹਾਂ ਮੌਜੂਦਾ ਸਮੇਂ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਐਨ. ਆਰ. ਆਈਜ਼ ਨੂੰ ਪੰਜਾਬ ਦੀ ਮੌਜੂਦਾ ਸਮੇਂ ਮਾੜੀ ਕਾਨੂੰਨ ਸਥਿਤੀ ਦੀ ਬਹੁਤ ਚਿੰਤਾ ਹੈ ਕਿਉਂਕਿ ਨਿਤ ਦਿਨ ਹੁੰਦੀਆਂ ਵਾਰਦਾਤਾਂ ਬਹੁਤ ਡਰੋਨੀਆਂ ਹਨ |

ਪਿਛਲੀ ਖ਼ਬਰ ਡੇਹਲੋਂ ਨੇੜੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਕੇ 'ਤੇ ਮੌਤ ਅਗਲੀ ਖ਼ਬਰ ਦੱਖਣੀ ਕੋਰੀਆ ਤੇ ਚੈੱਕ ਗਣਰਾਜ ਵਿਚਾਲੇ ਅੱਜ ਹੋਵੇਗਾ ਰੋਮਾਂਚਕ ਮੁਕਾਬਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।