04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਰਫ਼ਬੋਰਡ ’ਤੇ ਸਵਾਰ ਹੋ ਕੇ ਪ੍ਰਸ਼ੰਸਕਾਂ ਨੇ ਵਧਾਇਆ ਕੈਨੇਡਾ ਦੀ ਟੀਮ ਦਾ ਹੌਸਲਾ

ਅਜੀਤ ਡੈਸਕ 26-06-2026
ਵੈਨਕੂਵਰ, 25 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ ਸਬੰਧੀ ਕਰਵਾਏ ਗਏ ਵੱਖ-ਵੱਖ ਗਤੀਵਿਧੀਆਂ ਦਾ ਰੁਝਾਨ ਹੁਣ ਵੈਨਕੂਵਰ ਦੇ ਸਮੁੰਦਰੀ ਕਿਨਾਰਿਆਂ ਤੱਕ ਵੀ ਪਹੁੰਚ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਕਲਿੱਪ ਵਿਚ ਇਕ ਖੇਡ ਪ੍ਰੇਮੀ ਸਮੁੰਦਰ ’ਚ ਈ-ਫੋਇਲ ਸਰਫ਼ਬੋਰਡ (ਬਿਜਲਈ ਕਿਸ਼ਤੀ) ’ਤੇ ਸਵਾਰ ਹੋ ਕੇ ਹੱਥ ਵਿੱਚ ਵਿਸ਼ਾਲ ਕੈਨੇਡੀਅਨ ਝੰਡਾ ਲਹਿਰਾਉਂਦਿਆਂ ਕੈਨੇਡਾ ਦੀ ਫੁੱਟਬਾਲ ਟੀਮ ਦਾ ਅਨੋਖੇ ਅੰਦਾਜ਼ ’ਚ ਹੌਸਲਾ ਵਧਾਉਂਦਿਆਂ ਨਜ਼ਰ ਆ ਰਿਹਾ ਹੈ। ਵੀਡੀਓ ’ਚ ਇਹ ਦ੍ਰਿਸ਼ ਦੇਖਣ ਲਈ ਸਮੁੰਦਰੀ ਕਿਨਾਰੇ ਮੌਜੂਦ ਲੋਕਾਂ ਦੀ ਭੀੜ ਵਿੱਚੋਂ ਕਈ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਅਜਿਹੇ ਦਿਲਚਸਪ ਪਲਾਂ ਦੀਆਂ ਵੀਡੀਓ ਬਣਾਉਂਦੇ ਵੀ ਵੇਖੇ ਜਾ ਸਕਦੇ ਹਨ ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮਾਹੌਲ ਕਾਰਨ ਵੈਨਕੂਵਰ ਦੇ ਵੱਖ-ਵੱਖ ਹਿੱਸਿਆਂ ’ਚ ਪ੍ਰਸ਼ੰਸਕ ਆਪਣੀਆਂ ਟੀਮਾਂ ਦਾ ਸਮਰਥਨ ਕਰਨ ਲਈ ਨਵੇਂ ਨਵੇਂ ਤਰੀਕੇ ਅਪਣਾ ਰਹੇ ਹਨ।
ਪਿਛਲੀ ਖ਼ਬਰ ਉਡਾਣ ਦੌਰਾਨ ਪਾਇਲਟ ਦੀ ਅਚਾਨਕ ਤਬੀਅਤ ਵਿਗੜੀ, ਜਹਾਜ਼ ਦੀ ਬੋਸਟਨ ਵਿਚ ਐਮਰਜੈਂਸੀ ਲੈਂਡਿੰਗ ਅਗਲੀ ਖ਼ਬਰ ਡਬਲਿਊ.ਐਨ.ਬੀ.ਏ. ਖਿਡਾਰੀ ਸੋਫੀ ਕਨਿੰਘਮ ਨੂੰ ਤੰਗ ਕਰਨ ਦੇ ਦੋਸ਼, ਇਕ ਭਾਰਤੀ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।