04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਉਡਾਣ ਦੌਰਾਨ ਪਾਇਲਟ ਦੀ ਅਚਾਨਕ ਤਬੀਅਤ ਵਿਗੜੀ, ਜਹਾਜ਼ ਦੀ ਬੋਸਟਨ ਵਿਚ ਐਮਰਜੈਂਸੀ ਲੈਂਡਿੰਗ

ਅਜੀਤ ਡੈਸਕ 26-06-2026
ਨਿਊਯਾਰਕ, 25 ਜੂਨ (ਰਾਜੂ ਸਹਿਬਾਜ਼ਪੁਰਾ )-ਨਿਊਆਰਕ ਲਿਬਰਟੀ ਹਵਾਈ ਅੱਡੇ ਤੋਂ ਕੈਨੇਡਾ ਦੇ ਹੈਲੀਫੈਕਸ ਲਈ ਉੱਡੀ ਏਅਰ ਕੈਨੇਡਾ ਦੀ ਇਕ ਉਡਾਣ ’ਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਜਹਾਜ਼ ਦੇ ਕਪਤਾਨ ਦੀ ਅਚਾਨਕ ਤਬੀਅਤ ਵਿਗੜ ਗਈ। ਇਸ ਕਾਰਨ ਜਹਾਜ਼ ਨੂੰ ਤੁਰੰਤ ਬੋਸਟਨ ਵੱਲ ਮੋੜਨਾ ਪਿਆ। ਏਅਰ ਕੈਨੇਡਾ ਦੀ ਖੇਤਰੀ ਸੇਵਾ ਵੱਲੋਂ ਚਲਾਈ ਜਾ ਰਹੀ ਇਸ ਉਡਾਣ ’ਚ 61 ਯਾਤਰੀ ਸਵਾਰ ਸਨ। ਘਟਨਾ ਤੋਂ ਬਾਅਦ ਸਹਿ-ਪਾਇਲਟ ਨੇ ਜਹਾਜ਼ ਦਾ ਕੰਟਰੋਲ ਸੰਭਾਲਿਆ ਅਤੇ ਸੁਰੱਖਿਅਤ ਢੰਗ ਨਾਲ ਬੋਸਟਨ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਯਾਤਰੀਆਂ ਦੇ ਅਨੁਸਾਰ, ਪਾਇਲਟ ਦੀ ਤਬੀਅਤ ਵਿਗੜਨ ਤੋਂ ਬਾਅਦ ਜਹਾਜ਼ ਕੁਝ ਸਮੇਂ ਲਈ ਹਿੱਲਣ ਲੱਗਾ, ਜਿਸ ਨਾਲ ਯਾਤਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ। ਫਲਾਈਟ ਅਟੈਂਡੈਂਟਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਕੁਝ ਯਾਤਰੀਆਂ ਨੇ ਵੀ ਕਰੂ ਮੈਂਬਰਾਂ ਦੀ ਮਦਦ ਕਰਦਿਆਂ ਬੀਮਾਰ ਪਾਇਲਟ ਨੂੰ ਸੰਭਾਲਣ ਵਿੱਚ ਸਹਿਯੋਗ ਦਿੱਤਾ। ਜਹਾਜ਼ ਦੇ ਬੋਸਟਨ ਪਹੁੰਚਦੇ ਹੀ ਐਮਰਜੈਂਸੀ ਮੈਡੀਕਲ ਟੀਮ ਨੇ ਪਾਇਲਟ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਦਰਸਾਇਆ ਕਿ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਪਾਇਲਟਾਂ ਅਤੇ ਜਹਾਜ਼ ਦੇ ਕਰੂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਯਾਤਰੀਆਂ ਦੀ ਸੁਰੱਖਿਆ ਲਈ ਕਿੰਨੀ ਮਹੱਤਵਪੂਰਨ ਹੁੰਦੀ ਹੈ।
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਸਰੀ ’ਚ ਸਨਮਾਨ ਅਗਲੀ ਖ਼ਬਰ ਸਰਫ਼ਬੋਰਡ ’ਤੇ ਸਵਾਰ ਹੋ ਕੇ ਪ੍ਰਸ਼ੰਸਕਾਂ ਨੇ ਵਧਾਇਆ ਕੈਨੇਡਾ ਦੀ ਟੀਮ ਦਾ ਹੌਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।