03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਦੀਵਾਨ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਸਜਾਏ ਜਾਣਗੇ

ਅਜੀਤ ਡੈਸਕ 29-06-2026
ਔਕਲੈਂਡ (ਨਿਊਜ਼ੀਲੈਂਡ), 28 ਜੂਨ (ਕੁਲਵੰਤ ਸਿੰਘ ਖੈਰਾਂਬਾਦੀ)-ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ 30 ਜੂਨ 2026 ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਇਨਾਂ ਦੀਵਾਨਾਂ ਵਿਚ ਖਾਸ ਤੌਰ ’ਤੇ ਕੁਝ ਦਿਨ ਪਹਿਲਾਂ ਹੀ ਪੁਜੇ ਹਜੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਤਰਨਜੀਤ ਸਿੰਘ ਫਗਵਾੜੇ ਵਾਲੇ, ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਫਗਵਾੜੇ ਵਾਲੇ, ਅਤੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਜੋ ਤਬਲੇ ਦੀ ਸੇਵਾ ਕਰਦੇ ਹਨ। ਉਹ ਕੀਰਤਨ ਦੀ ਹਾਜ਼ਰੀ ਭਰਨਗੇ। ਭਾਈ ਸਾਹਿਬ ਭਾਈ ਤਰਨਜੀਤ ਸਿੰਘ ਜੀ ਦਾ ਜਥਾ 7 ਜੂਨ 2026 ਨੂੰ ਨਿਊਜ਼ੀਲੈਂਡ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਕੇ ਹਜੂਰੀ ਰਾਗੀ ਜਥੇ ਦੀ ਸੇਵਾ ਕਰਨ ਵਾਸਤੇ ਪਹੁੰਚਿਆ ਹੈ। ਜੋ ਬਹੁਤ ਹੀ ਮਿੱਠਾ ਤੇ ਰੱਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਇਹਨਾਂ ਦੀਵਾਨਾਂ ’ਚ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਵੀ ਹਾਜ਼ਰੀ ਭਰਨਗੇ। ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਸਰਦਾਰ ਮਨਜੀਤ ਸਿੰਘ ਬਾਠ ਨੇ ਸਾਰੀ ਸੰਗਤ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ’ਚ ਹਾਜ਼ਰੀ ਭਰਨ ਵਾਸਤੇ ਬੇਨਤੀ ਕੀਤੀ।
ਪਿਛਲੀ ਖ਼ਬਰ ਐਡਿਨਬਰਾ ਵਿਚ ਮੁਸਲਿਮ ਵਿਰੋਧੀ ਹਮਲਿਆਂ ਤੋਂ ਇਕ ਹਫ਼ਤੇ ਬਾਅਦ ਹਜ਼ਾਰਾਂ ਲੋਕਾਂ ਨੇ ਨਸਲਵਾਦ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤ... ਅਗਲੀ ਖ਼ਬਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵੱਲੋਂ ਪਿਤਾ ਦਿਵਸ ਤੇ ਮਾਂ ਬੋਲੀ ਦੇ ਸਬੰਧ ਵਿਚ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।