29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕੈਲਗਰੀ ਦਾ ਵਿਸ਼ਵ ਪੱਧਰ ਦਾ ਮੇਲਾ ਸਟੈਂਮਪੀਡ ਰਸਮੀ ਤੌਰ ’ਤੇ ਸ਼ੁਰੂ

ਅਜੀਤ ਡੈਸਕ 07-07-2026
-ਗੋਰਿਆਂ ਦੇ ਸਾਲਾਨਾ ਮੇਲੇ ਵਿੱਚ ਮੋਟਰ ਸਾਈਕਲਾਂ ਤੇ ਦਸਤਾਰਾਂ ਸਜਾਈ ਨੌਜਵਾਨ ਬਣੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ
-ਪ੍ਰੀਮੀਅਰ ਡੈਨੀਅਲ ਸਮਿੱਥ,ਮੇਅਰ ਜਰਮੀ ਫਰਕਸ,ਪੀਅਰ ਪੋਲੀਵਰ ਅਤੇ ਹੋਰ ਰਾਜਨੀਤਿਕ ਵੀ ਸ਼ਾਮਲ ਹੋਏ
ਕੈਲਗਰੀ, 6 ਜੁਲਾਈ (ਜਸਜੀਤ ਸਿੰਘ ਧਾਮੀ)-ਕੈਲਗਰੀ ਵਿੱਚ ਹੋਣ ਵਾਲੇ ਵਿਸ਼ਵ ਪੱਧਰ ਦੇ ਮੇਲੇ ਸਟੈਮਪੀਡ ਦੀ ਸੁਰੂਆਤ ਰਸਮੀ ਤੌਰ ਤੇ ਅੱਜ ਹੋ ਗਈ ਹੈ। 10 ਦਿਨ ਚੱਲਣ ਵਾਲੇ ਇਸ ਮੇਲੇ ਪ੍ਰਤੀ ਲੋਕਾਂ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲਿਆ। ਅੱਜ ਪਹਿਲੇ ਦਿਨ ਮੇਲੇ ਦੀ ਸੁਰੂਆਤ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਵਰਗ ਦੇ ਲੋਕ ਦਿਖਾਈ ਦਿੱਤੇ। ਇਸ ਮੇਲੇ ਦੀ ਅਗਵਾਈ ਕੈਲਗਰੀ ਸ਼ਹਿਰ ਦੀ ਮੇਅਰ ਜਰਮੀ ਫਰਕਸ ਵੱਲੋ ਕੀਤੀ ਗਈ ਅਤੇ ਆਏ ਲੋਕਾਂ ਦਾ ਧੰਨਵਾਦ ਕਰਦਿਆ ਪਿਆਰ ਕਬੂਲਿਆ। ਜਦਕਿ ਮਹਿਮਾਨ ਤੌਰ ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿੱਥ ਅਤੇ ਅਲਬਰਟਾ ਸਰਕਾਰ ਸਮੇਤ ਵੱਖ-ਵੱਖ ਪਾਰਟੀਆ ਦੇ ਸੰਸਦ ਮੈਂਬਰ ਅਤੇ ਵਿਧਾਇਕ ਅਤੇ ਲੋਕਲ ਸਰਕਾਰ ਦੇ ਕੌਸਲਰ ਵੀ ਹਾਜ਼ਰ ਹੋਏ। ਸਟੈਂਮਪੀਡ ਪ੍ਰੇਡ ਸਮੇਂ ਵੱਖ-ਵੱਖ ਕਮਿਉਨਟੀਆ ਨੇ ਆਪਣੇ ਵਿਰਸੇ ਸਬੰਧੀ ਫਲੋਟ ਤਿਆਰ ਕਰਕੇ ਹਿੱਸਾ ਲਿਆ। ਇਸ ਸਮੇਂ ਮੋਟਰ ਸਾਈਕਲਾਂ ਦੇ ਦਸਤਾਰਾਂ ਸਜਾਈ ਸ਼ਾਮਲ ਨੌਜਵਾਨ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ। ਜੋ ਕਿ ਪੰਜਾਬੀ ਕਮਿਉਨਟੀ ਵਾਸਤੇ ਬੜੇ ਮਾਣ ਵਾਲੀ ਗੱਲ ਹੈ। ਇਸ ਸਮੇਂ ਵਲੰਟੀਅਰਾਂ ਅਤੇ ਕਰਮਚਾਰੀਆ ਨੂੰ ਆਪਣੀ ਜੁੰਮੇਵਾਰੀ ਨਾਲ ਕੰਮ ਕਰਦੇ ਹੋਏ ਦੇਖਿਆ ਗਿਆ। ਮੇਲੇ ਦੇ ਪਹਿਲੇ ਦਿਨ ਕਈ ਕਾਰੋਬਾਰੀਆ ਨੇ ਵੀ ਮੁਫਤ ਖਾਣਾ ਖਲਾਉਣ ਵਾਸਤੇ ਤੇ ਲੋਕਾਂ ਨੂੰ ਸੱਦਿਆ। ਮੇਲੇ ਵਿੱਚ ਇਸ ਸਮੇਂ ਹੋਰਨਾਂ ਤੋ ਇਲਾਵਾ ਪੰਜਾਬੀ ਮੂਲ ਦੇ ਸੰਸਦ ਮੈਂਬਰ ਜਸਰਾਜ ਸਿੰਘ ਹੱਲਣ,ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ,ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ,ਵਿਧਾਇਕ ਪਰਮੀਤ ਸਿੰਘ ਬੋਪਾਰਾਏ,ਮੁਹੱਮਦ ਯਾਸ਼ੀਦ ਵਿਧਾਇਕ,ਰਾਜ ਧਾਲੀਵਾਲ ਕੌਸਲਰ,ਇਰਫਾਨ ਸਾਬੀਰ ਵਿਧਾਇਕ,ਰਾਜਨ ਸਾਹਨੀ ਕੈਬਨਿਟ ਮੰਤਰੀ, ਪੀਟਰ ਸਿੰਘ ਵਿਧਾਇਕ,ਸੀ ਪੀ ਸੀ ਲੀਡਰ ਪੀਅਰ ਪੋਲੀਵਰ ਸਮੇਤ ਵੱਖ-ਵੱਖ ਪਾਰਟੀਆ ਦੇ ਅਹੁਦੇਦਾਰ,ਵਿਧਾਇਕ,ਸੰਸਦ ਮੈਂਬਰ ਅਤੇ ਹੋਰ ਆਪਣੇ ਸਾਥੀਆ ਸਮੇਤ ਪਹੁੰਚੇ ਹੋਏ ਸਨ।
ਪਿਛਲੀ ਖ਼ਬਰ ਅਮਰੀਕਾ ਦੇ 250ਵੇਂ ਆਜਾਦੀ ਜਸ਼ਨਾਂ ’ਚ ਪਰੇਡ ਦੌਰਾਨ ਪੰਜਾਬ ਕਲਚਰਲ ਐਸੋਸੀਏਸ਼ਨ ਨੇ ਵੰਡੀਆਂ 5 ਹਜ਼ਾਰ ਤੋ ਵੱਧ ਪਾਣੀ ਤੇ... ਅਗਲੀ ਖ਼ਬਰ ਜੀ.ਐਨ.ਜੀ. ਫੁੱਟਬਾਲ ਕਲੱਬ ਦੀ ਟੀਮ ਨੇ ਜਿੱਤਿਆ 2 ਰੋਜ਼ਾ ਟੂਰਨਾਮੈਂਟ ਦਾ ਫਾਈਨਲ ਮੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।