04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅਮਰੀਕਾ ’ਚ ਨਸ਼ਾ ਤਸਕਰੀ ਮਾਮਲੇ ’ਚ ਕੈਨੇਡਾ ਦੇ ਪੰਜਾਬੀ ਨੂੰ 20 ਸਾਲ ਦੀ ਸਜ਼ਾ

ਅਜੀਤ ਡੈਸਕ 11-07-2026
ਸਾਨ ਫਰਾਂਸਿਸਕੋ/ਟੋਰਾਂਟੋ, 10 ਜੁਲਾਈ (ਐਸ. ਅਸ਼ੋਕ ਭੌਰਾ/ਸਤਪਾਲ ਸਿੰਘ ਜੌਹਲ)-ਨਸ਼ਾ ਤਸਕਰਾਂ ਖ਼ਿਲਾਫ਼ ਅਮਰੀਕਾ ’ਚ ਚੱਲ ਰਹੀ ਵੱਡੀ ਮੁਹਿੰਮ ਦੇ ਨਤੀਜੇ ਹਨ ਕਿ ਇਕ ਕੈਨੇਡੀਅਨ ਨਾਗਰਿਕ ਨੂੰ ਅਮਰੀਕਾ ਦੀ ਇਕ ਸੰਘੀ ਜੇਲ੍ਹ ’ਚ ਇਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨ ਦੀ ਅਗਵਾਈ ਕਰਨ ਲਈ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜੋ ਸੈਂਕੜੇ ਕਿਲੋਗ੍ਰਾਮ ਮੇਥਾਮਫੇਟਾਮਾਈਨ ਤੇ ਕੋਕੀਨ ਅਮਰੀਕਾ ਤੋਂ ਕੈਨੇਡਾ ’ਚ ਤਸਕਰੀ ਕਰਦਾ ਸੀ। ਬਰੈਂਪਟਨ, ਓਂਟਾਰੀਓ ਦੇ ਰਹਿਣ ਵਾਲੇ 63 ਸਾਲਾ ਗੁਰਅੰਮ੍ਰਿਤ ਸਿੱਧੂ ਨੂੰ ਮਾਰਚ 2026 ਵਿਚ ਇਕ ਨਿਰੰਤਰ ਅਪਰਾਧਿਕ ਉੱਦਮ ਵਿਚ ਸ਼ਾਮਲ ਹੋਣ ਦਾ ਦੋਸ਼ੀ ਮੰਨਣ ਤੋਂ ਬਾਅਦ ਅਮਰੀਕਾ ਦੇ ਜ਼ਿਲ੍ਹਾ ਜੱਜ ਜੌਨ ਏ. ਕ੍ਰੋਨਸਟੈਡ ਨੇ ਸਜ਼ਾ ਸੁਣਾਈ। ਉਹ ਅਕਤੂਬਰ 2024 ਵਿਚ ਕੈਨੇਡਾ ਤੋਂ ਆਪਣੀ ਹਵਾਲਗੀ ਤੋਂ ਬਾਅਦ ਸੰਘੀ ਹਿਰਾਸਤ ’ਚ ਸੀ। ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਸਿੱਧੂ ਨੇ ਸਤੰਬਰ 2020 ਅਤੇ ਫਰਵਰੀ 2023 ਦੇ ਵਿਚਕਾਰ ਅਮਰੀਕਾ ਤੋਂ ਕੈਨੇਡਾ ਵਿਚ ਵੱਡੀ ਮਾਤਰਾ ’ਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਜ਼ਿੰਮੇਵਾਰ ਇਕ ਅਪਰਾਧਿਕ ਸੰਗਠਨ ਦੀ ਅਗਵਾਈ ਕੀਤੀ। ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਇਕ ਮਹੀਨੇ ਤੋਂ ਵੱਧ ਸਮੇਂ ’ਚ 13 ਸਤੰਬਰ ਤੋਂ 24 ਅਕਤੂਬਰ 2022 ਤੱਕ ਸਿੱਧੂ ਨੇ ਲਗਭਗ 523 ਕਿਲੋਗ੍ਰਾਮ ਮੇਥਾਮਫੇਟਾਮਾਈਨ ਤੇ 347 ਕਿਲੋਗ੍ਰਾਮ ਕੋਕੀਨ ਵਾਲੀਆਂ ਅੱਠ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀਆਂ ਸ਼ਿਪਮੈਂਟਾਂ ਦੀ ਢੋਆ-ਢੁਆਈ ਦਾ ਪ੍ਰਬੰਧ ਕੀਤਾ। ਅਧਿਕਾਰੀਆਂ ਨੇ ਕੈਨੇਡੀਅਨ ਬਾਜ਼ਾਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਅੱਠ ਸ਼ਿਪਮੈਂਟਾਂ ਨੂੰ ਰੋਕ ਲਿਆ ਤੇ ਜ਼ਬਤ ਕਰ ਲਿਆ ਸੀ।
ਪਿਛਲੀ ਖ਼ਬਰ ਵ੍ਹਾਈਟ ਹਾਊਸ ’ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਦੇ ਦੋਸ਼ਾਂ ’ਚ 8 ਗ੍ਰਿਫ਼ਤਾਰ ਅਗਲੀ ਖ਼ਬਰ ਦੁਆਬੇ ਦੇ ਨੌਜਵਾਨ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਵਲੋਂ ਭੁਪੇਸ਼ ਬਘੇਲ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।