06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਐਡੀਲੇਡ ਮਾਊਂਟ ਗੈਂਬੀਅਰ ਦੇ ਘਰ ’ਚ ਭੇਤ ਭਰੀ ਘਟਨਾ-ਇੱਕ ਦੀ ਮੌਤ, ਤਿੰਨ ਹਸਪਤਾਲ ਦਾਖਲ

ਅਜੀਤ ਡੈਸਕ 12-07-2026
ਐਡੀਲੇਡ, 11 ਜੁਲਾਈ (ਗੁਰਮੀਤ ਸਿੰਘ ਵਾਲੀਆ) – ਦੱਖਣੀ ਆਸਟ੍ਰੇਲੀਆ ਦੇ ਦੱਖਣ-ਪੂਰਬੀ ਸ਼ਹਿਰ ਮਾਊਂਟ ਗੈਂਬੀਅਰ ਵਿੱਚ ਅੱਜ ਸਵੇਰੇ ਇੱਕ ਘਰ ਅੰਦਰ ਵਾਪਰੀ ਭੇਤਭਰੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀਆਂ ਨੂੰ ਬੇਹੋਸ਼ ਹਾਲਤ ਵਿੱਚ ਬਚਾ ਕੇ ਹਸਪਤਾਲ ਦਾਖਲ ਕਰਵਾਇਆ ਗਿਆ।ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਕਿਹਾ ਹੈ ਕਿ ਇਸ ਘਟਨਾ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।ਜਾਣਕਾਰੀ ਅਨੁਸਾਰ ਮੈਟਰੋਪੋਲੀਟਨ ਫਾਇਰ ਸਰਵਿਸ (ਐੱਮ.ਐੱਫ.ਐੱਸ.) ਨੂੰ ਸਵੇਰੇ 9 ਵਜੇ ਤੋਂ ਕੁਝ ਪਹਿਲਾਂ ਮਾਊਂਟ ਗੈਂਬੀਅਰ ਦੀ ਪੇਨੋਲਾ ਰੋਡ ਸਥਿਤ ਇੱਕ ਘਰ ਵਿੱਚ ਸੰਭਾਵੀ ਖਤਰਨਾਕ ਗੈਸ ਦੀ ਸੂਚਨਾ ਮਿਲਣ ’ਤੇ ਬੁਲਾਇਆ ਗਿਆ। ਹਾਜ਼ਮੈਟ ਟੀਮ ਸਮੇਤ ਮੌਕੇ ’ਤੇ ਪੁੱਜੇ ਫਾਇਰਫਾਈਟਰਾਂ ਨੇ ਸਾਹ ਲੈਣ ਵਾਲੇ ਯੰਤਰ ਪਹਿਨ ਕੇ ਘਰ ਵਿੱਚ ਦਾਖਲ ਹੋਣ ਉਪਰੰਤ ਪਿਛਲੇ ਕਮਰੇ ਵਿੱਚ ਚਾਰ ਵਿਅਕਤੀਆਂ ਨੂੰ ਬੇਹੋਸ਼ ਹਾਲਤ ਵਿੱਚ ਲੱਭਿਆ।ਚਾਰਾਂ ਨੂੰ ਤੁਰੰਤ ਘਰ ਤੋਂ ਬਾਹਰ ਕੱਢ ਕੇ ਪੈਰਾਮੈਡਿਕਸ ਦੇ ਹਵਾਲੇ ਕੀਤਾ ਗਿਆ। ਹਾਲਾਂਕਿ ਇੱਕ ਵਿਅਕਤੀ ਨੂੰ ਬਚਾਇਆ ਨਾ ਜਾ ਸਕਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਵਿਅਕਤੀਆਂ ਨੂੰ ਇਲਾਜ ਲਈ ਮਾਊਂਟ ਗੈਂਬੀਅਰ ਹਸਪਤਾਲ ਲਿਜਾਇਆ ਗਿਆ। ਐੱਸ.ਏ. ਹੈਲਥ ਅਨੁਸਾਰ ਹਸਪਤਾਲ ਦਾਖਲ ਤਿੰਨੇ ਮਰਦ ਹਨ, ਜਿਨ੍ਹਾਂ ਦੀ ਉਮਰ 50 ਤੋਂ 70 ਸਾਲ ਦੇ ਵਿਚਕਾਰ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ।ਸ਼ੁਰੂਆਤੀ ਤੌਰ ’ਤੇ ਗੈਸ ਲੀਕ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਐੱਮ.ਐੱਫ.ਐੱਸ. ਨੇ ਜਾਂਚ ਤੋਂ ਬਾਅਦ ਸਪੱਸ਼ਟ ਕੀਤਾ ਕਿ ਘਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਗੈਸ ਨਹੀਂ ਮਿਲੀ। ਫਿਰ ਵੀ ਸਾਵਧਾਨੀ ਵਜੋਂ ਫਾਇਰਫਾਈਟਰਾਂ ਨੇ ਘਰ ਨੂੰ ਹਵਾਦਾਰ ਕੀਤਾ।ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਕੋਰੋਨਰ ਨੂੰ ਰਿਪੋਰਟ ਭੇਜੀ ਜਾਵੇਗੀ।
ਪਿਛਲੀ ਖ਼ਬਰ ਚੋਣੀ ਪ੍ਰਣਾਲੀ ਵਿਚ ਟਰੰਪ ਦਾ ਵੱਡਾ ਦਖ਼ਲ, ਸੰਘੀ ਕਮਿਸ਼ਨ ਵਿੱਚ ਮਚੀ ਹਲਚਲ, ਅਮਰੀਕੀ ਸਿਆਸਤ ਗਰਮਾਈ ਅਗਲੀ ਖ਼ਬਰ 29 ਰਾਜਾਂ ਵਿੱਚ ਰਹੱਸਮਈ ਪੇਟ ਦੀ ਬਿਮਾਰੀ ਦਾ ਫੈਲਾਅ, ਹਜ਼ਾਰਾਂ ਲੋਕ ਪ੍ਰਭਾਵਿਤ; ਸਿਹਤ ਏਜੰਸੀਆਂ ਅਲਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।