15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਮਰੀਕਾ ’ਚ 6.5 ਅਰਬ ਡਾਲਰ ਦੇ ਸਿਹਤ ਘਪਲੇ ’ਤੇ ਵੱਡੀ ਕਾਰਵਾਈ

ਅਜੀਤ ਡੈਸਕ 19-07-2026
ਨਿਊਯਾਰਕ, 18 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਸਿਹਤ ਸੇਵਾਵਾਂ ਨਾਲ ਜੁੜੀ ਧੋਖਾਧੜੀ ਖ਼ਿਲਾਫ਼ ਚਲਾਈ ਗਈ ਸਭ ਤੋਂ ਵੱਡੀਆਂ ਕਾਰਵਾਈਆਂ ਵਿਚੋਂ ਇਕ ਦੌਰਾਨ ਨਿਆਂ ਵਿਭਾਗ ਨੇ 45 ਰਾਜਾਂ ’ਚ 455 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਅਧਿਕਾਰੀਆਂ ਦੇ ਅਨੁਸਾਰ ਮੈਡੀਕੇਅਰ, ਮੈਡੀਕੇਡ ਅਤੇ ਹੋਰ ਸਰਕਾਰੀ ਸਿਹਤ ਯੋਜਨਾਵਾਂ ਨਾਲ ਜੁੜੇ ਕਥਿਤ ਫਰਜ਼ੀ ਦਾਅਵਿਆਂ ਦੀ ਕੁੱਲ ਰਕਮ ਕਰੀਬ 6.5 ਅਰਬ ਡਾਲਰ ਬਣਦੀ ਹੈ। ਇਸ ਦੇਸ਼-ਪੱਧਰੀ ਕਾਰਵਾਈ ਵਿੱਚ ਜਾਰਜੀਆ ਦੇ ਚਾਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਉਨ੍ਹਾਂ ‘ਤੇ ਕੈਂਸਰ ਅਤੇ ਹੋਰ ਲੈਬ ਟੈਸਟਾਂ ਲਈ ਜਾਅਲੀ ਬਿਲ ਭੇਜਣ, ਆਪਣੇ ਆਪ ਨੂੰ ਲਾਇਸੈਂਸਸ਼ੁਦਾ ਨਰਸ ਦੱਸ ਕੇ ਨੌਕਰੀ ਕਰਨ, ਕਦੇ ਨਾ ਦਿੱਤੀਆਂ ਮੈਡੀਕਲ ਸੇਵਾਵਾਂ ਦੇ ਬਦਲੇ ਸਰਕਾਰੀ ਭੁਗਤਾਨ ਲੈਣ ਅਤੇ ਗੈਰ-ਅਧਿਕਾਰਤ ਕਰਮਚਾਰੀਆਂ ਦੇ ਨਾਮ ‘ਤੇ ਮੈਡੀਕੇਡ ਨੂੰ ਬਿਲ ਭੇਜਣ ਵਰਗੇ ਦੋਸ਼ ਲੱਗੇ ਹਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੌਰਾਨ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਿਛਲੀ ਖ਼ਬਰ ਸ਼ੇਰ ਏ ਪੰਜਾਬ ਸਪਰੋਟਸ ਕਲੱਬ ਵਿਨੀਪੈਗ ਦਾ ਸੋਲਵਾਂ ਸਲਾਨਾ ਖੇਡ ਮੇਲਾ 2 ਅਗਸਤ ਨੂੰ ਅਗਲੀ ਖ਼ਬਰ ਉਸਤਾਦ ਰਾਹਤ ਫਤਿਹ ਅਲੀ ਖ਼ਾਨ ਤੇ ਸ਼ਾਹਜ਼ਮਾਨ ਅਲੀ ਖ਼ਾਨ ਦੀਆਂ ਸੂਫ਼ੀਆਨਾ ਸੁਰਾਂ ਨੇ ਐਡੀਲੇਡ ਨੂੰ ਕੀਤਾ ਮੰਤਰਮੁਗਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।