15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸ਼ੇਰ ਏ ਪੰਜਾਬ ਸਪਰੋਟਸ ਕਲੱਬ ਵਿਨੀਪੈਗ ਦਾ ਸੋਲਵਾਂ ਸਲਾਨਾ ਖੇਡ ਮੇਲਾ 2 ਅਗਸਤ ਨੂੰ

ਅਜੀਤ ਡੈਸਕ 19-07-2026
ਵਿਨੀਪੈਗ, 18 ਜੁਲਾਈ (ਵਰਿੰਦਰ ਸਿੰਘ ਰੰਧਾਵਾ)-ਮੈਨੀਟੋਬਾ ਦੇ ਸ਼ਹਿਰ ਵਿਨੀਪੈਗ ਵਿਖੇ ਪਿਛਲੇ ਲੰਮੇ ਸਮੇਂ ਤੋਂ ਖੇਡ ਮੇਲਾ ਅਤੇ ਸੱਭਿਆਚਾਰਕ ਸਮਾਗਮ ਕਰਵਾ ਰਹੇ ਸ਼ੇਰ ਏ ਪੰਜਾਬ ਸਪਰੋਟਸ ਕਲੱਬ ਵੱਲੋਂ ਇਸ ਸਾਲ ਦੋ ਰੋਜ਼ਾ ਖੇਡ ਮੇਲਾ 1 ਅਤੇ 2 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਲੱਬ ਪ੍ਰਧਾਨ ਜਗਤਾਰ ਬੁੱਟਰ,ਜਗਦੇਵ ਬਰਾੜ,ਕੁਲਜੀਤ ਗਿਲ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਕਲੱਬ ਵੱਲੋਂ ਕਰਵਾਏ ਜਾ ਰਹੇ ਸਲਾਨਾ ਟੂਰਨਾਮੈਂਟ ਵਿਨੀਪੈਗ ਵੈਲੀ ਗਾਰਡਨ ਕਮਿਊਨਿਟੀ ਕਲੱਬ ਦੇ ਖੁੱਲ੍ਹੇ ਮੈਦਾਨ ਵਿੱਚ ਹੋ ਰਹੇ ਹਨ ।ਇਸ ਖੇਡ ਮੇਲੇ ਵਿੱਚ ਫੁੱਟਬਾਲ, ਬਾਸਕਟਬਾਲ,ਵਾਲੀਬਾਲ,ਬੈਡਮਿੰਟਨ,ਦੋੜਾ ਅਤੇ ਐਥੇਲੈਟਿਕਸ ਦੇ ਮੁਕਾਬਲਿਆਂ ਤੋਂ ਇਲਾਵਾ ਪੰਜਾਬੀ ਮਾਂ ਖੇਡ ਕਬੱਡੀ ਦੇ ਰੌਚਕ ਮੁਕਾਬਲੇ ਕਰਵਾਏ ਜਾਣਗੇ ।ਇਸ ਮੌਕੇ ਤੀਆਂ ਦਾ ਮੇਲਾ ਵੀ ਕਰਵਾਇਆ ਜਾਵੇਗਾ ।ਕਲੱਬ ਪ੍ਰਬੰਧਕਾਂ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਖੇਡ ਮੇਲੇ ਵਿੱਚ ਆਪਣੇ ਬੱਚਿਆਂ ਨੂੰ ਨਾਲ ਲੈਕੇ ਆਉਣ ਤਾਂ ਜੋ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਵਏ।
ਪਿਛਲੀ ਖ਼ਬਰ ਸਰੀ ’ਚ ਮਾਸਟਰ ਸਲੀਮ ਨੇ ਲਾਈ ਸੁਰਾਂ ਦੀ ਝੜੀ ਅਗਲੀ ਖ਼ਬਰ ਅਮਰੀਕਾ ’ਚ 6.5 ਅਰਬ ਡਾਲਰ ਦੇ ਸਿਹਤ ਘਪਲੇ ’ਤੇ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।