15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਉੱਤਰੀ ਸਮੁੰਦਰ ’ਚ ਤੇਲ ਤੇ ਗੈਸ ਉਤਪਾਦਨ ਨੂੰ ਮਿਲ ਸਕਦੀ ਹੈ ਹਰੀ ਝੰਡੀ : ਐਂਡੀ ਬਰਨਹਮ

ਅਜੀਤ ਡੈਸਕ 19-07-2026
ਲੈਸਟਰ (ਇੰਗਲੈਂਡ), 18 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਐਂਡੀ ਬਰਨਹਮ ਵੱਲੋਂ ਉੱਤਰੀ ਸਮੁੰਦਰ ਵਿੱਚ ਤੇਲ ਅਤੇ ਗੈਸ ਦੇ ਮੌਜੂਦਾ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਨਵੀਂ ਨੀਤੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।ਇਕ ਰਿਪੋਰਟ ਅਨੁਸਾਰ ਬਰਨਹਮ ਲੇਬਰ ਪਾਰਟੀ ਦੇ 2024 ਦੇ ਚੋਣੀ ਵਾਅਦੇ ਅਨੁਸਾਰ ਨਵੇਂ ਖੋਜ ਲਾਇਸੈਂਸ ਜਾਰੀ ਨਾ ਕਰਨ ਦੀ ਨੀਤੀ ਨੂੰ ਬਰਕਰਾਰ ਰੱਖਣਗੇ, ਪਰ ਪਹਿਲਾਂ ਤੋਂ ਮਨਜ਼ੂਰਸ਼ੁਦਾ ਤੇਲ ਅਤੇ ਗੈਸ ਖੇਤਰਾਂ ਵਿੱਚ ਉਤਪਾਦਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਹੱਕ ਵਿੱਚ ਫ਼ੈਸਲਾ ਲੈ ਸਕਦੇ ਹਨ। ਰਿਪੋਰਟ ਅਨੁਸਾਰ ਸਕਾਟਲੈਂਡ ਦੇ ਰੋਜ਼ਬੈਂਕ ਅਤੇ ਜੈਕਡਾ ਤੇਲ ਅਤੇ ਗੈਸ ਖੇਤਰ ਇਸ ਵੇਲੇ ਚਰਚਾ ਦੇ ਕੇਂਦਰ ਵਿੱਚ ਹਨ। ਇਨ੍ਹਾਂ ਨੂੰ ਪਹਿਲਾਂ ਹੀ ਖੋਜ ਲਈ ਲਾਇਸੈਂਸ ਮਿਲ ਚੁੱਕੇ ਹਨ ਅਤੇ ਹੁਣ ਉੱਥੇ ਵਪਾਰਕ ਉਤਪਾਦਨ ਦੀ ਮਨਜ਼ੂਰੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਕਾਨੂੰਨੀ ਕਾਰਵਾਈ ਜਾਰੀ ਹੋਣ ਕਾਰਨ ਅੰਤਿਮ ਫ਼ੈਸਲਾ ਨਵੀਂ ਸਰਕਾਰ ਦੇ ਊਰਜਾ ਮੰਤਰੀ ਵੱਲੋਂ ਲਿਆ ਜਾ ਸਕਦਾ ਹੈ।
ਬਰਨਹਮ ਸਰਕਾਰ ਆਪਣੇ ਕਾਰਜਕਾਲ ਦੇ ਸ਼ੁਰੂ ਵਿੱਚ ਮਹਿੰਗਾਈ ਤੋਂ ਰਾਹਤ ਦੇਣ, ਕੌਂਸਲ ਘਰਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨ ਅਤੇ ਪਾਣੀ ਤੇ ਊਰਜਾ ਕੰਪਨੀਆਂ ਵਿੱਚ ਵੱਧ ਜਨਤਕ ਨਿਯੰਤਰਣ ਵਰਗੇ ਕਦਮਾਂ ਦਾ ਵੀ ਐਲਾਨ ਕਰ ਸਕਦੀ ਹੈ।
ਇਸ ਸੰਭਾਵਿਤ ਨੀਤੀ ਨੂੰ ਲੈ ਕੇ ਰਾਜਨੀਤਿਕ ਅਤੇ ਵਾਤਾਵਰਣ ਪੱਖੀ ਧਿਰਾਂ ਵਿੱਚ ਮਤਭੇਦ ਹਨ। ਤੇਲ ਅਤੇ ਗੈਸ ਉਦਯੋਗ ਦਾ ਮੰਨਣਾ ਹੈ ਕਿ ਇਸ ਨਾਲ ਰੋਜ਼ਗਾਰ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ, ਜਦਕਿ ਗ੍ਰੀਨ ਪਾਰਟੀ ਅਤੇ ਵਾਤਾਵਰਣ ਕਾਰਕੁਨਾਂ ਨੇ ਇਸ ਨੂੰ ਜਲਵਾਯੂ ਸੰਕਟ ਨਾਲ ਨਜਿੱਠਣ ਦੇ ਯਤਨਾਂ ਲਈ ਨੁਕਸਾਨਦਾਇਕ ਕਰਾਰ ਦਿੱਤਾ ਹੈ। ਹਾਲਾਂਕਿ ਬਰਨਹਮ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ।
ਪਿਛਲੀ ਖ਼ਬਰ ਨੇਤਨਯਾਹੂ ਦੀ ਨਿਊਯਾਰਕ ਆਮਦ ’ਤੇ ਗ੍ਰਿਫ਼ਤਾਰੀ ਦੀ ਚਰਚਾ, -ਇਜ਼ਰਾਈਲ ਦੀ 3.3 ਅਰਬ ਡਾਲਰ ਸਹਾਇਤਾ ਨੂੰ ਲੈ ਕੇ ਅਮਰੀਕੀ ਸ... ਅਗਲੀ ਖ਼ਬਰ ਟਰੰਪ ਦੀ ਕ੍ਰਿਪਟੋ ਕਮਾਈ ’ਤੇ ਵਧਿਆ ਸਿਆਸੀ ਵਿਵਾਦ ਐਲਿਜ਼ਾਬੈੱਥ ਵਾਰਨ ਨੇ ਮੰਗੀ ਹੋਰ ਵਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।