ਕੈਲਗਰੀ 20 ਜੁਲਾਈ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ,ਰਾਜਿੰਦਰ ਕੌਰ ਚੋਹਕਾ ਅਤੇ ਜਗਦੀਸ਼ ਸਿੰਘ ਚੋਹਕਾ ਦੀ ਪ੍ਰਧਾਨਗੀ ਹੇਠ ਹੋਈ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਉੱਘੀ ਲੇਖਿਕਾ ਇਕਬਾਲ ਕੌਰ ਸੌਂਦ ਦਾ ਸ਼ੋਕ ਮਤਾ ਸਾਂਝਾ ਕਰਦਿਆ ਸਰਧਾਂਜਲੀ ਭੇਂਟ ਕੀਤੀ।ਮੀਟਿੰਗ ਦਾ ਆਗਾਜ਼ ਮਨਮੋਹਣ ਸਿੰਘ ਬਾਠ ਨੇ ਆਪਣੇ ਸੁਰੀਲੀ ਅਵਾਜ਼ ਨਾਲ ਕੀਤਾ।ਇੰਜ.ਜੀਰ ਸਿੰਘ ਬਰਾੜ ਅਤੇ ਅਜੈਬ ਸਿੰਘ ਭੰਗੂ ਨੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ। ਸਰਬਜੀਤ ਉੱਪਲ ਅਤੇ ਹਰਭਜਨ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ।ਤਰਲੋਚਨ ਸਿੰਘ ਸੈਂਭੀ ਨੇ ਆਪਣਾ ਗੀਤ ਹਰਮੋਨੀਅਮ ਨਾਲ ਪੇਸ਼ ਕੀਤਾ।ਮਾਸਟਰ ਬਚਿੱਤਰ ਸਿੰਘ ਗਿੱਲ ਨੇ ਮਿਰਜੇ ਤੇ ਕਵਿਸਰੀ ਸੁਣਾ ਕੇ ਵਾਹਵਾ ਖੱਟੀ।ਹਰੀਪਾਲ ਨੇ ‘ਅਲਬਰਟਾ ਦੇ ਵੱਖ ਹੋਣ ਵਾਰੇ ‘ ਵਿਸਥਾਰ ਪੂਰਵਕ ਲੇਖ ਪੜਿ•ਆ।ਜਿਸ ਵਿੱਚ ਅਲਬਰਟਾ ਦੇ ਵੱਖ ਹੋਣ ਉਪਰੰਤ ਭਾਰੀ ਨੁਕਸਾਨਾਂ ਤੋਂ ਜਾਣੂ ਕਰਵਾਉਂਦਿਆਂ, ਅਕਤੂਬਰ ਮਹੀਨੇ ਵਿੱਚ ਰਫੈਂਡਮ ਵੋਟ ਵਿੱਚ ਹਿੱਸਾ ਲੈਣ ਲਈ ਪੁਰਜ਼ੋਰ ਅਪੀਲ ਕੀਤੀ। ਉਪਰੰਤ ਰਾਜਿੰਦਰ ਕੌਰ ਚੋਹਕਾ ਦੀ ਕਿਤਾਬ ‘ਲੋਕ ਗੀਤਾਂ ਦਾ ਪਰਾਗਾ ‘ ਲੋਕ ਅਰਪਣ ਕੀਤੀ ਗਈ।ਪੰਜਾਬੀ ਲਿਖਾਰੀ ਸਭਾ ਦੇ ਮੀਤ ਪ੍ਰਧਾਨ ਜੋਰਾਵਰ ਨੇ ਪੇਪਰ ਪੜ੍ਹਿਆ ।ਰਾਜਿੰਦਰ ਕੌਰ ਚੋਹਕਾ ਨੇ ਆਪਣੀ ਕਿਤਾਬ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਿਤਾਬ ਲੰਮੇ ਸਮੇ ਦੀ ਮਿਹਨਤ ਤੋਂ ਬਾਅਦ ਹੋਂਦ ਵਿੱਚ ਆਈ।ਸਹਿ-ਸੰਪਾਦਕ ਜਗਦੀਸ਼ ਸਿੰਘ ਚੋਹਕਾ ਨੇ ਇਸ ਕਿਤਾਬ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਇਸ ਪੁਸਤਕ ਨੂੰ ਤਰਤੀਬਵਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।ਵਿਧਾਇਕ ਇਰਫਾਨ ਸਾਵਿਰ ਅਤੇ ਵਿਧਾਇਕ ਗੁਰਿੰਦਰ ਬਰਾੜ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਲੇਖਿਕਾ ਨੂੰ ਮੁਬਾਰਕਬਾਦ ਦਿੰਦਿਆਂ ਆਪਣੀ ਹਾਜ਼ਰੀ ਲਗਵਾਈ।ਜਗਤਾਰ ਜਗਰਾਓਂ ਨੇ ਕਵਿਤਾ ਪੇਸ਼ ਕੀਤੀ।ਪਰਮਜੀਤ ਕੌਰ ਨੇ ਸੁਹਾਗ ਸੁਣਾਏ।ਲਹਿੰਦੇ ਪੰਜਾਬ ਤੋਂ ਮਲਿਕ ਆਰਿਫ ਨੇ ਵਾਰਿਸ ਸ਼ਾਹ ਦੀ ਹੀਰ ਗਾ ਕੇ ਰੰਗ ਬੰਨਿ•ਆ।ਇਨਾਂ ਤੋ ਇਲਾਵਾ ਪਰਗਟ ਸਿੰਘ ਰਾਏ,ਜਸਵਿੰਦਰ ਸਿੰਘ ਗਿੱਲ,ਇੰਕਾ ਦੇ ਪ੍ਰਧਾਨ ਮੇਜਰ ਸਿੰਘ ਧਾਲੀਵਾਲ, ਬਲਵੀਰ ਗੋਰਾ,ਜਸਵੀਰ ਸਿੰਘ ਸਿਹੋਤਾ,ਮੰਗਲ ਚੱਠਾ ਅਤੇ ਸੁਖਵੀਰ ਸਿੰਘ ਗਰੇਵਾਲ਼ ਨੇ ਹਾਜ਼ਰੀ ਲਗਵਾਈ।ਆਖੀਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|